ਯੂਰਪੀ ਸੰਘ ਦਾ ਅਮਰੀਕਾ ਨੂੰ ਕਰਾਰਾ ਜਵਾਬ, ਈਰਾਨ ਪ੍ਰਮਾਣੂ ਸਮਝੌਤੇ ਤੋਂ ਨਹੀਂ ਹੋਵਾਂਗੇ ਵੱਖ

05/23/2018 2:42:20 AM

ਬ੍ਰਸੈਲਸ — ਯੂਰਪੀ ਸੰਘ (ਈ. ਯੂ.) ਦੀ ਵਿਦੇਸ਼ ਨੀਤੀ ਦੇ ਪ੍ਰਮੁੱਖ ਨੇ ਅਮਰੀਕਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਈਰਾਨ ਪ੍ਰਮਾਣੂ ਸਮਝੌਤੇ ਦਾ ਕੋਈ ਵਿਕਲਪ ਨਹੀਂ ਹੈ। ਈ. ਯੂ. ਨੇ ਵਾਸ਼ਿੰਗਟਨ ਦੇ ਇਸ ਸਮਝੌਤੇ ਤੋਂ ਵੱਖ ਹੋਣ ਤੋਂ ਬਾਅਦ ਤਹਿਰਾਨ ਖਿਲਾਫ ਪਾਬੰਦੀਆਂ ਲਾਉਣ ਦੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪਿਓ ਦੇ ਬਿਆਨਾਂ 'ਤੇ ਇਹ ਜਵਾਬ ਦਿੱਤਾ ਹੈ।
ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੀ ਪ੍ਰਮੁੱਖ ਫੈਡੇਰਿਕਾ ਮੋਗਰਿਨੀ ਨੇ ਕਿਹਾ, 'ਅਮਰੀਕੀ ਵਿਦੇਸ਼ ਮੰਤਰੀ ਪੋਂਪਿਓ ਦੇ ਭਾਸ਼ਣ ਤੋਂ ਨਹੀਂ ਲੱਗਦਾ ਕਿ ਕਿਵੇਂ ਜੇ. ਸੀ. ਪੀ. ਓ. ਏ. (ਪ੍ਰਮਾਣੂ ਸਮਝੌਤੇ) ਤੋਂ ਵੱਖ ਹੋਣ ਨਾਲ ਮੱਧ-ਪੂਰਬੀ ਖੇਤਰ ਪ੍ਰਮਾਣੂ ਪ੍ਰਸਾਰ ਨਾਲ ਕਿਸੇ ਤਰ੍ਹਾਂ ਸੁਰੱਖਿਅਤ ਰਹੇਗਾ।' ਮੋਗਰਿਨੀ ਨੇ ਕਿਹਾ ਕਿ ਜੇਕਰ ਈਰਾਨ ਆਪਣੇ ਵਾਅਦਿਆਂ ਨਾਲ ਜੁੜਿਆ ਰਹਿੰਦਾ ਹੈ ਤਾਂ ਈ. ਯੂ. ਵੀ ਇਸ ਸਮਝੌਤੇ ਤੋਂ ਪਿੱਛੇ ਨਹੀਂ ਹਟੇਗਾ। ਮਾਇਕ ਪੋਂਪਿਓ ਈਰਾਨ ਪ੍ਰਮਾਣੂ ਸਮਝੌਤੇ 2015 ਦੇ ਸਖਤ ਵਿਰੋਧੀ ਹਨ ਅਤੇ ਉਨ੍ਹਾਂ ਨੇ ਈਰਾਨ 'ਤੇ ਸਖਤ ਪਾਬੰਦੀਆਂ ਲਾਉਣ ਦੀ ਗੱਲ ਕਹਿ ਚੁੱਕੇ ਹਨ।
ਇਕ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਸੰਯੁਕਤ ਵਿਆਪਕ ਕਾਰਜ ਯੋਜਨਾ (ਜੇ. ਸੀ. ਪੀ. ਓ. ਏ.) ਦਾ ਕੋਈ ਦੂਜਾ ਵਿਕਲਪ ਨਹੀਂ ਹੈ। ਈਰਾਨ ਪ੍ਰਮਾਣੂ ਸਮਝੌਤੇ ਨੂੰ ਅਧਿਕਾਰਕ ਤੌਰ 'ਤੇ ਜੇ. ਸੀ. ਪੀ. ਓ. ਏ. ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਦੇ ਐਟਮੀ ਊਰਜਾ ਸੰਗਠਨ (ਏ. ਈ. ਓ. ਆਈ.) ਦੇ ਪ੍ਰਮੁੱਖ ਨੇ ਯੂਰਪੀ ਦੇਸ਼ਾਂ ਨਾਲ 2015 ਪ੍ਰਮਾਣੂ ਊਰਜਾ ਸਮਝੌਤੇ ਨਾਲ ਜੁੜੇ ਆਪਣੇ ਵਾਅਦਿਆਂ ਦੇ ਪ੍ਰਤੀ ਵਚਨਬੱਧ ਰਹਿਣ ਦੀ ਅਪੀਲ ਕੀਤੀ ਸੀ। ਸਲੇਹੀ ਨੇ ਕਿਹਾ ਸੀ ਕਿ ਪ੍ਰਮਾਣੂ ਸਮਝੌਤੇ ਨੂੰ ਬਚਾਉਣ ਦੇ ਈ. ਯੂ. ਦੇ ਯਤਨ ਦੱਸਦੇ ਹਨ ਕਿ ਇਹ ਸਮਝੌਤਾ ਇਸ ਖੇਤਰ ਅਤੇ ਪੂਰੀ ਦੁਨੀਆ ਲਈ ਬੇਹੱਦ ਮਹੱਤਵਪੂਰਣ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮਹੀਨੇ ਈਰਾਨ ਪ੍ਰਮਾਣੂ ਸਮਝੌਤੇ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਟਰੰਪ ਨੇ ਨਾਲ ਹੀ ਕਿਹਾ ਕਿ ਅਮਰੀਕਾ ਈਰਾਨ ਦੇ ਨਾਲ ਵਪਾਰਕ ਸਬੰਧ ਰੱਖਣ ਵਾਲੇ ਦੇਸ਼ਾਂ ਖਿਲਾਫ ਵੀ ਸਖਤ ਪਾਬੰਦੀਆਂ ਲਾਵਾਂਗੇ। ਟਰੰਪ ਨੇ ਸਮਝੌਤੇ ਵੱਖ ਹੁੰਦੇ ਹੋਏ ਕਿਹਾ ਸੀ, 'ਈਰਾਨ ਦੇ ਵਿਰੁਧ ਪ੍ਰਮਾਣੂ ਨਾਲ ਸਬੰਧਿਤ ਪਾਬੰਦੀਆਂ 'ਚ ਛੋਟ ਦੇਣ ਦੇ ਸਮਝੌਤੇ 'ਤੇ ਹਸਤਾਖਰ ਨਹੀਂ ਕਰਾਂਗੇ, ਬਲਕਿ ਸਮਝੌਤੇ ਦੇ ਤਹਿਤ ਤਹਿਰਾਨ ਅਤੇ ਉਸ ਦੇ ਨਾਲ ਵਪਾਰ ਕਰਨ ਵਾਲਿਆਂ ਦੇਸ਼ਾਂ 'ਤੇ ਦੁਬਾਰਾ ਪਾਬੰਦੀਆਂ ਲਾਵਾਂਗੇ।' ਟਰੰਪ ਦੇ ਇਸ ਫੈਸਲੇ 'ਤੇ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਸਮੇਤ ਕਈ ਯੂਰਪੀ ਦੇਸ਼ਾਂ ਨੇ ਸੁਯੰਕਤ ਬਿਆਨ ਨਾਲ ਨਿੰਦਾ ਕੀਤੀ ਸੀ। ਈਰਾਨ ਅਤੇ 6 ਹੋਰ ਗਲੋਬਲ ਦੇਸ਼ਾਂ ਅਮਰੀਕਾ, ਬ੍ਰਿਟੇਨ, ਚੀਨ, ਰੂਸ, ਫਰਾਂਸ ਅਤੇ ਜਰਮਨੀ ਵਿਚਾਲੇ ਜੁਲਾਈ 2015 'ਚ ਸ਼ਕਤੀਆਂ ਵਿਚਾਲੇ ਹੋਏ ਪ੍ਰਮਾਣੂ ਸਮਝੌਤ ਦੇ ਤਹਿਤ ਈਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਬੰਦ ਕਰਨ ਨੂੰ ਰਾਜ਼ੀ ਹੋਇਆ ਸੀ ਅਤੇ ਬਦਲੇ 'ਚ ਈਰਾਨ 'ਤੇ ਲੰਬੀਆਂ ਸਮੇਂ ਤੋਂ ਲੱਗੀਆਂ ਆਰਥਿਕ ਪਾਬੰਦੀਆਂ 'ਚ ਢਿੱਲ ਦਿੱਤੀ ਗਈ ਸੀ।