ਸੂਬੇ ਦੇ ਅੰਦਰ ਈ-ਵੇਅ ਬਿੱਲ ਪ੍ਰਣਾਲੀ ਦੇਸ਼ ਭਰ ''ਚ 3 ਜੂਨ ਤੋਂ ਲਾਜ਼ਮੀ

05/23/2018 2:13:14 AM

ਨਵੀਂ ਦਿੱਲੀ - ਸੂਬੇ ਦੇ ਅੰਦਰ ਹੀ ਸਾਮਾਨ ਦੀ ਆਵਾਜਾਈ ਲਈ ਈ-ਵੇਅ ਬਿੱਲ ਪ੍ਰਣਾਲੀ 3 ਜੂਨ ਤੋਂ ਦੇਸ਼ ਭਰ 'ਚ ਲਾਜ਼ਮੀ ਹੋਵੇਗੀ। ਸਰਕਾਰ ਨੇ 1 ਅਪ੍ਰੈਲ ਤੋਂ ਇਕ ਸੂਬੇ ਤੋਂ ਦੂਜੇ ਸੂਬੇ 'ਚ 50,000 ਰੁਪਏ ਤੋਂ ਜ਼ਿਆਦਾ ਦੇ ਸਾਮਾਨ ਦੀ ਆਵਾਜਾਈ ਲਈ ਇਲੈਕਟ੍ਰਾਨਿਕ ਵੇਅ ਜਾਂ ਈ-ਵੇਅ ਬਿੱਲ ਪ੍ਰਣਾਲੀ ਲਾਗੂ ਕੀਤੀ ਸੀ। ਉਥੇ ਹੀ ਸੂਬਿਆਂ ਦੇ ਅੰਦਰ ਇਸ ਤਰ੍ਹਾਂ ਦੀ ਪ੍ਰਣਾਲੀ 15 ਅਪ੍ਰੈਲ ਤੋਂ ਲਾਗੂ ਕੀਤੀ ਗਈ ਹੈ। ਹੁਣ ਤੱਕ 20 ਸੂਬਿਆਂ-ਸੰਘ ਸ਼ਾਸਿਤ ਪ੍ਰਦੇਸ਼ਾਂ ਨੇ ਸੂਬੇ ਦੇ ਅੰਦਰ ਸਾਮਾਨ ਦੀ ਆਵਾਜਾਈ ਲਈ ਈ-ਵੇਅ ਬਿੱਲ ਨੂੰ ਲਾਜ਼ਮੀ ਕੀਤਾ ਹੈ। ਇਨ੍ਹਾਂ ਸੂਬਿਆਂ 'ਚ ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਆਸਾਮ, ਕਰਨਾਟਕ, ਕੇਰਲ, ਮੱਧ ਪ੍ਰਦੇਸ਼ ਅਤੇ ਹਰਿਆਣਾ ਸ਼ਾਮਲ ਹੈ। ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਡਿਊਟੀ ਬੋਰਡ (ਸੀ. ਬੀ. ਆਈ. ਸੀ.) ਦੀ ਚੇਅਰਪਰਸਨ ਵਨਜਾ ਸਰਨਾ ਨੇ ਅਧਿਕਾਰੀਆਂ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਸੂਬੇ ਦੇ ਅੰਦਰ ਸਾਮਾਨ ਦੀ ਆਵਾਜਾਈ ਲਈ ਈ-ਵੇਅ ਬਿੱਲ ਪ੍ਰਣਾਲੀ 3 ਜੂਨ ਤੋਂ ਲਾਗੂ ਹੋਵੇਗੀ।