ਮਹਾਂਨਗਰ ''ਚ ਤਾਪਮਾਨ ਦਾ ਪਾਰਾ 41 ਡਿਗਰੀ

04/26/2018 4:23:28 PM

ਲੁਧਿਆਣਾ (ਸਲੂਜਾ) : ਮਈ ਮਹੀਨੇ ਵੱਲ ਵਧਦੇ ਹੀ ਮੌਸਮ ਦੇ ਮਿਜ਼ਾਜ ਵਿਚ ਵੀ ਗਰਮਾਹਟ ਆਉਣ ਲੱਗੀ ਹੈ। ਹੁਣ ਤਾਂ ਦੁਪਹਿਰ ਸਮੇਂ ਗਰਮੀ ਨਾਲ ਪਸੀਨੇ ਛੁੱਟਣ ਨਾਲ ਹੀ ਸੜਕਾਂ 'ਤੇ ਸੰਨਾਟਾ ਪਸਰਨ ਲੱਗਾ ਹੈ, ਸ਼ਾਮ ਢਲਣ ਦੇ ਬਾਅਦ ਹੀ ਬਾਜ਼ਾਰਾਂ ਵਿਚ ਰੌਣਕ ਪਰਤਣ ਲੱਗਦੀ ਹੈ। ਅੱਜ ਮਹਾਨਗਰ ਲੁਧਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 41 ਤੇ ਘੱਟੋ-ਘੱਟ 19.4 ਡਿਗਰੀ ਸੈਲਸੀਅਸ ਰਿਹਾ। ਸਵੇਰ ਦੇ ਸਮੇਂ ਹਵਾ ਵਿਚ ਨਮੀ ਦੀ ਮਾਤਰਾ 50 ਤੇ ਸ਼ਾਮ ਨੂੰ 12 ਫੀਸਦੀ ਰਿਕਾਰਡ ਕੀਤੀ ਗਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਹੇਗਾ ਪਰ ਕਿਤੇ-ਕਿਤੇ ਆਸਮਾਨ 'ਤੇ ਬੱਦਲਾਂ ਦੇ ਛਾਏ ਰਹਿਣ ਦੀ ਵੀ ਸੰਭਾਵਨਾ ਹੈ।