ਮਿਊਨਿਖ ਵਿਸ਼ਵ ਕੱਪ ''ਚ ਤੇਜਸਵਨੀ ਨੇ ਸੋਨ ਅਤੇ ਚੈਨ ਸਿੰਘ ਨੇ ਜਿੱਤਿਆ ਚਾਂਦੀ ਦਾ ਤਮਗਾ

05/23/2018 9:47:52 PM

ਨਵੀਂ ਦਿੱਲੀ : ਮੌਜੂਦਾ ਸੀਜ਼ਨ 'ਚ ਬਿਹਤਰੀਨ ਪ੍ਰਦਰਸ਼ਨ ਨੂੰ ਜਾਰੀ ਰਖਦੇ ਹੋਏ ਤਜ਼ਰਬੇਕਾਰ ਤੇਜਸਵਨੀ ਸਾਵੰਤ ਨੇ ਮਿਊਨਿਖ 'ਚ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਰਾਈਫਲ-ਪਿਸਟਲ ਚਰਣ ਦੇ ਪਹਿਲੇ ਦਿਨ ਮਹਿਲਾ 50 ਮੀਟਰ ਰਾਈਫਲ ਪ੍ਰੋਨ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ। ਤੇਜਸਵਨੀ  ਨੇ 621-4 ਅੰਕ ਦੇ ਨਾਲ ਟੀਮ ਦੀ ਆਪਣੀ ਨੌਜਵਾਨ ਸਾਥੀ ਅੰਜੁਮ ਮੋਦਗਿਲ ਨੂੰ ਪਿਛੇ ਕੀਤਾ ਜਿਸ ਨੇ 621-2 ਅੰਕ ਹਾਸਲ ਕੀਤੇ। ਅੰਜੁਮ ਨੇ ਚਾਂਦੀ ਦਾ ਤਮਗਾ ਜਿੱਤਿਆ। ਤੇਜਸਵਨੀ ਨੇ ਹਾਲ ਹੀ 'ਚ ਆਸਟਰੇਲੀਆ ਦੇ ਗੋਲਡ ਕੋਸਟ 'ਚ ਹੋਏ ਰਾਸ਼ਟਰਮੰਡਲ ਖੇਡਾਂ 'ਚ ਵੀ ਸੋਨ ਤਮਗਾ ਜਿੱਤਿਆ ਸੀ। ਚੈਨ ਸਿੰਘ ਨੇ ਵੀ ਪੁਰਸ਼ 50 ਮੀਟਰ ਰਾਈਫਲ ਪ੍ਰੋਨ ਮੁਕਾਬਲੇ 'ਚ  627-9 ਅੰਕ ਦੇ ਨਾਲ ਚਾਂਦੀ ਦਾ ਤਮਗਾ ਜਿੱਤਿਆ। ਉਹ ਅਮਰੀਕਾ ਦੇ ਮੈਥਿਊ ਇਮੋਂਸ ਦੇ ਪਿੱਛੇ ਰਹੇ ਜਿਸ ਨੇ  628-9 ਅੰਕ ਹਾਸਲ ਕਰ ਕੇ ਸੋਨ ਤਮਗਾ ਹਾਸਲ ਕੀਤਾ। ਹੋਰ ਭਾਰਤੀ ਖਿਡਾਰੀਆਂ 'ਚ ਸ਼੍ਰੇਆ ਸਕਸੈਨਾ ਮਹਿਲਾ ਪ੍ਰੋਨ ਮੁਕਾਬਲੇ 'ਚ 619-1 ਅੰਕ ਦੇ ਨਾਲ 9ਵੇਂ ਸਥਾਨ 'ਤੇ ਰਹੇ ਜਦਕਿ ਨਾਰੰਗ  621-7 ਅੰਕ ਦੇ ਨਾਲ 32ਵੇਂ ਅਤੇ ਸੰਜੀਵ ਰਾਜਪੂਤ 621-2 ਦੇ ਨਾਲ 34ਵੇਂ ਸਥਾਨ 'ਤੇ ਰਹੇ।