ਤਹਿਸੀਲਦਾਰਾਂ ਦੀ ਹੜਤਾਲ ਨੇ ਲੋਕਾਂ ''ਚ ਮਚਾਈ ਹਾਹਾਕਾਰ

06/02/2018 1:22:17 PM

ਕਪੂਰਥਲਾ (ਭੂਸ਼ਣ)— ਬੀਤੇ 5 ਦਿਨਾਂ 'ਚ ਸੂਬੇ ਭਰ ਦੇ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਰੈਵੀਨਿਊ ਕਰਮਚਾਰੀਆਂ ਦੀ ਹੜਤਾਲ ਨੇ ਜਿੱਥੇ ਅਰਬਾਂ ਰੁਪਏ ਦੀਆਂ ਜ਼ਮੀਨ ਜਾਇਦਾਦਾਂ ਦੀ ਰਜਿਸਟਰੀ ਦੇ ਕੰਮ ਨੂੰ ਠੱਪ ਕਰ ਦਿੱਤਾ ਹੈ, ਉਥੇ ਹੀ ਇਸ ਹੜਤਾਲ ਨੇ ਕਪੂਰਥਲਾ ਸ਼ਹਿਰ ਸਮੇਤ ਪੂਰੇ ਜ਼ਿਲੇ 'ਚ ਰਜਿਸਟਰੀ ਸਮੇਤ ਸੁਵਿਧਾ ਕੇਂਦਰ ਨਾਲ ਜੁੜੇ ਕਈ ਹੋਰ ਕੰਮਾਂ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਹੈ ਕਿ ਇਸ ਹੜਤਾਲ ਨੇ ਆਮ ਲੋਕਾਂ 'ਚ ਹਾਹਾਕਾਰ ਮਚਾ ਦਿੱਤੀ ਹੈ, ਜਿਸ ਕਾਰਨ ਲੋਕਾਂ ਦੇ ਵੱਡੀ ਗਿਣਤੀ 'ਚ ਕੰਮ ਫਿਲਹਾਲ ਵਿਚਕਾਰ ਫਸ ਗਏ ਹਨ । 
ਕੀ ਹੈ ਮਾਮਲਾ 
ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਮੋਹਾਲੀ 'ਚ ਇਕ ਤਹਿਸੀਲਦਾਰ ਖਿਲਾਫ ਦਰਜ ਕੀਤੇ ਗਏ ਮਾਮਲੇ ਤੋਂ ਬਾਅਦ ਸੂਬੇ ਭਰ ਦੇ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਰੈਵੀਨਿਊ ਕਰਮਚਾਰੀਆਂ ਵੱਲੋਂ ਸੋਮਵਾਰ ਤੋਂ ਚੱਲ ਰਹੀ ਹੜਤਾਲ ਨੇ ਸੂਬੇ 'ਚ ਸਰਕਾਰੀ ਤੰਤਰ ਦੇ ਕੰਮ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਹੈ। ਸੂਬਾ ਸਰਕਾਰ ਦੇ ਰੈਵੀਨਿਊ 'ਚ ਅਹਿਮ ਯੋਗਦਾਨ ਪਾਉਣ ਵਾਲੀ ਸਾਰੀ ਤਹਿਸੀਲ ਕੰੰਪਲੈਕਸ 'ਚ ਜਿੱਥੇ ਕੰਮ-ਧੰਦਾ ਠੱਪ ਪਿਆ ਹੈ, ਉਥੇ ਹੀ ਅਰਬਾਂ ਰੁਪਏ ਦੀਆਂ ਜ਼ਮੀਨ ਜਾਇਦਾਦਾਂ ਨੂੰ ਖਰੀਦਣ ਅਤੇ ਵੇਚਣ ਦਾ ਕੰਮ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਹੈ, ਜਿਸ ਕਾਰਨ ਲੋਕਾਂ 'ਚ ਭਾਰੀ ਚਿੰਤਾ ਹੈ। ਉਥੇ ਹੀ ਇਸ ਹੜਤਾਲ ਕਾਰਨ ਹਾਲਾਤ ਇਸ ਕਦਰ ਖਰਾਬ ਹੋ ਗਏ ਹਨ ਕਿ ਕੁਝ ਦਿਨ ਪਹਿਲਾਂ ਲੋਕਾਂ ਦੀ ਭੀੜ ਨਾਲ ਭਰੀ ਰਹਿਣ ਵਾਲੀ ਤਹਿਸੀਲ ਕੰੰਪਲੈਕਸ ਹੁਣ ਪੂਰੀ ਤਰ੍ਹਾਂ ਨਾਲ ਸੁੰਨਸਾਨ ਨਜ਼ਰ ਆ ਰਹੀ ਹੈ, ਜਿਸ ਦਾ ਭਾਰੀ ਅਸਰ ਕਪੂਰਥਲਾ ਸਮੇਤ ਪੂਰੇ ਜ਼ਿਲੇ ਦੀਆਂ ਤਹਿਸੀਲਾਂ 'ਚ ਦੇਖਣ ਨੂੰ ਮਿਲਿਆ ਹੈ। 
'ਜਗ ਬਾਣੀ' ਨੇ ਜਦੋਂ ਇਸ ਸਬੰਧ 'ਚ ਤਹਿਸੀਲ ਕੰੰਪਲੈਕਸ ਕਪੂਰਥਲਾ ਦਾ ਦੌਰਾ ਕੀਤਾ ਤਾਂ ਦੂਰ ਦਰਾਜ ਦੇ ਖੇਤਰਾਂ ਤੋਂ ਆਉਣ ਵਾਲੇ ਲੋਕÎਾਂ 'ਚ ਭਾਰੀ ਨਿਰਾਸ਼ਾ ਦੇਖਣ ਨੂੰ ਮਿਲੀ, ਜਿਸ ਦੌਰਾਨ ਜਿੱਥੇ ਤਹਿਸੀਲ 'ਚ ਬੀਤੇ 5 ਦਿਨਾਂ ਤੋਂ ਰਜਿਸਟਰੀ ਦੇ ਕੰਮ ਰੋਕ ਲੱਗ ਗਈ ਹੈ। ਉਥੇ ਹੀ ਕਚਹਿਰੀ ਕੰੰਪਲੈਕਸ 'ਚ ਸਥਿਤ ਸੁਵਿਧਾ ਕੇਂਦਰ ਨੇ ਤਹਿਸੀਲਦਾਰਾਂ ਦੀ ਹੜਤਾਲ ਕਾਰਨ ਜਿੱਥੇ ਲੋਕਾਂ ਦੇ ਐਫੀਡੈਵਿਟ ਅਟੈਸਟਡ ਨਹੀਂ ਹੋ ਪਾ ਰਹੇ ਹਨ। ਉਥੇ ਹੀ ਐਫੀਡੈਵਿਟ ਅਟੈਸਟਡ ਕਰਨ ਦਾ ਸਿਲਸਿਲਾ ਬੰਦ ਹੋਣ ਨਾਲ ਸੁਵਿਧਾ ਕੇਂਦਰ 'ਚ ਸੈਂਕੜਿਆਂ ਦੀ ਗਿਣਤੀ 'ਚ ਐਫੀਡੈਵਿਟਾਂ ਦਾ ਢੇਰ ਲੱਗ ਗਿਆ ਹੈ। ਉਥੇ ਹੀ ਇਸ ਦੌਰਾਨ ਮੈਰਿਜ ਰਜਿਸਟ੍ਰੇਸ਼ਨ ਨਾਲ ਜੁੜੀਆਂ ਫਾਈਲਾਂ ਦਾ ਵੀ ਸਬੰਧਤ ਦਫਤਰਾਂ 'ਚ ਢੇਰ ਲੱਗ ਗਿਆ ਹੈ, ਜਿਸ ਦਾ ਸਿੱਧਾ ਅਸਰ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਪੈ ਰਿਹਾ ਹੈ ਅਤੇ ਲੋਕਾਂ 'ਚ ਭਾਰੀ ਨਿਰਾਸ਼ਾ ਹੈ।
ਕੀ ਕਹਿੰਦੇ ਨੇ ਡੀ. ਸੀ.
ਇਸ ਸਬੰਧ 'ਚ ਜਦੋਂ ਡੀ. ਸੀ. ਮੁਹੰਮਦ ਤਇਅਬ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਤਹਿਸੀਲਦਾਰਾਂ ਦੀ ਹੜਤਾਲ ਨੂੰ ਲੋਕਾਂ ਨੂੰ ਹੋ ਰਹੀ ਭਾਰੀ ਪਰੇਸ਼ਾਨੀ ਨੂੰ ਦੇਖਦੇ ਹੋਏ ਜਿੱਥੇ ਸਰਕਾਰ ਇਸ ਹੜਤਾਲ ਨੂੰ ਖਤਮ ਕਰਾਉਣ ਦੀ ਕੋਸ਼ਿਸ਼ 'ਚ ਹੈ, ਉਥੇ ਹੀ ਸੁਵਿਧਾ ਕੇਂਦਰ 'ਚ ਐਫੀਡੈਵਿਟ ਨੂੰ ਅਟੈਸਟਡ ਕਰਨ ਦੇ ਕੰਮ ਦੀ ਜ਼ਿੰਮੇਵਾਰੀ ਐੱਸ. ਡੀ. ਐੱਮ. ਰੈਂਕ ਦੇ ਅਫਸਰਾਂ ਨੂੰ ਦੇਣ ਦਾ ਵਿਚਾਰ ਕੀਤਾ ਜਾ ਰਿਹਾ ਹੈ ਤਾਂਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕੀਤਾ ਜਾ ਸਕੇ ।  
ਤਹਿਸੀਲ ਤੇ ਐੱਸ. ਡੀ. ਐੱਮ. ਦਫਤਰ ਵੀ ਰਿਹਾ ਸੁੰਨਸਾਨ
ਪੰਜਾਬ ਰਾਜ ਜ਼ਿਲਾ ਦਫਤਰ ਕਰਮਚਾਰੀ ਯੂਨੀਅਨ ਦੇ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਚੀਮਾ ਨੇ ਸੂਬਾ ਬਾਡੀ ਵੱਲੋਂ ਮਾਲ ਅਧਿਕਾਰੀਆਂ ਦੀ ਸੂਬਾਈ ਲੀਡਰਸ਼ਿਪ ਵੱਲੋਂ ਆਈ ਸਹਿਯੋਗ ਕਰਨ ਦੀ ਅਪੀਲ ਤੋਂ ਬਾਅਦ ਸਰਬਸੰਮਤੀ ਨਾਲ ਫੈਸਲਾ ਕਰਕੇ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਦੇ ਹੱਕ 'ਚ ਯੂਨੀਅਨ ਵੱਲੋਂ ਕੀਤੀ ਗਈ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਸਮਰਥਨ ਦੇਣ ਦਾ ਐਲਾਨ ਕਰਨ 'ਤੇ ਅੱਜ ਇਹ ਹੜਤਾਲ ਜਿੱਥੇ ਕੇਵਲ ਤਹਿਸੀਲਦਾਰਾਂ ਵੱਲੋਂ ਹੀ ਕੀਤੀ ਗਈ ਸੀ ਨੂੰ ਸ਼ੁੱਕਰਵਾਰ ਤਹਿਸੀਲ ਅਤੇ ਸਬ ਤਹਿਸੀਲ, ਐੱਸ. ਡੀ. ਐੱਮ. ਦਫਤਰ ਦੇ ਸਮੂਹ ਸਟਾਫ ਨੇ ਹੜਤਾਲ ਰੱਖੀ ਤੇ ਕੋਈ ਲਿਖਤ ਪੜਤ ਦਾ ਕੰਮ ਨਹੀਂ ਕੀਤਾ।
ਇਸ ਨਾਲ ਦੂਰ-ਦੂਰ ਦੇ ਪਿੰਡਾਂ ਤੋਂ ਆਏ ਲੋਕਾਂ ਨੂੰ ਆਪਣੇ ਕੰਮ ਨਾ ਹੁੰਦੇ ਵੇਖ ਨਿਰਾਸ਼ ਪਰਤਣਾ ਪਿਆ। ਇਸ ਮੌਕੇ ਬਲਾਕ ਪ੍ਰਧਾਨ ਰਣਜੀਤ ਸਿੰਘ, ਹਰਵਿੰਦਰ ਸਿੰਘ, ਭਜਨ ਸਿੰਘ, ਜਗਦੀਸ਼ ਲਾਲ ਸਟੈਨੋ, ਅਮਨਦੀਪ ਸਿੰਘ ਤੇ ਜਗਤਾਰ ਸਿੰਘ ਵੀ ਨਾਲ ਸਨ।