ਤਰਸੇਮ ਸਿੰਘ ਮੱਲਾ ਨੇ ਤਲਵੰਡੀ ਭਾਈ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

05/25/2018 5:06:37 PM

ਤਲਵੰਡੀ ਭਾਈ (ਗੁਲਾਟੀ) - ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਤਰਸੇਮ ਸਿੰਘ ਮੱਲਾ ਨੇ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਸਥਾਨਕ ਸਰਕਾਰਾਂ ਪੰਜਾਬ ਦੇ ਡਾਇਰੈਕਟਰ ਕਰਨੇਸ਼ ਸ਼ਰਮਾਂ ਵੱਲੋਂ ਆਪਣੇ ਪੱਤਰ ਮਿਤੀ 21-05-2018 ਰਾਹੀ ਸ੍ਰੀ ਤਰਸੇਮ ਸਿੰਘ ਮੱਲਾ ਮੈਂਬਰ ਵਾਰਡ ਨੰਬਰ-03, ਨਗਰ ਕੌਂਸਲ ਤਲਵੰਡੀ ਭਾਈ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਕੌਸਲ ਲਈ ਅਧਿਸੂਚਿਤ ਕੀਤਾ ਗਿਆ ਹੈ। ਉਨ੍ਹਾਂ ਨੇ ਅੱਜ ਨਗਰ ਕੌਂਸਲ ਦੇ ਮੈਂਬਰਾਂ ਦੀ ਹਾਜ਼ਰੀ 'ਚ ਤਰਸੇਮ ਸਿੰਘ ਮੱਲਾ ਵੱਲੋਂ ਉਕਤ ਅਹੁਦਾ ਸਾਂਭ ਲਿਆ। ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਗੌਰਵ ਸ਼ਰਮਾਂ, ਕੌਂਸਲਰ ਰਾਜਿੰਦਰਪਾਲ ਸਿੰਘ ਛਿੰਦਾ, ਕੌਂਸਲਰ ਭਜਨ ਸਿੰਘ ਸਿਆਣ, ਕੌਂਸਲਰ ਜਸਵਿੰਦਰ ਕੌਰ, ਕੌਂਸਲਰ ਸੰਤੋਸ਼ ਕੁਮਾਰੀ ਬਾਂਸਲ ਆਦਿ ਹਾਜ਼ਰ ਸਨ।