ਰੱਤਾ ਖੇੜਾ ਗਰੁੱਪ ਨੇ ਨਗਰ ਕੌਂਸਲ ਦੇ ਪ੍ਰਧਾਨ ਤਰਸੇਮ ਮੱਲਾ ਦਾ ਕੀਤਾ ਸਨਮਾਨ

05/30/2018 3:51:36 PM

ਤਲਵੰਡੀ ਭਾਈ (ਗੁਲਾਟੀ) - ਅੱਜ ਸਥਾਨਕ ਨਗਰ ਕੌਂਸਲ ਦੇ ਦਫ਼ਤਰ ਵਿਖੇ ਰੱਤਾ ਖੇੜਾ ਗਰੁੱਪ ਦੀ ਮੀਟਿੰਗ ਕੌਂਸਲ ਪ੍ਰਧਾਨ ਤਰਸੇਮ ਸਿੰਘ ਮੱਲਾ ਅਤੇ ਕਮਲਜੀਤ ਸਿੰਘ ਰੱਤਾ ਖੇੜਾ ਸਾਬਕਾ ਸਰਪੰਚ ਦੀ ਦੇਖ ਰੇਖ ਹੇਠ ਹੋਈ। ਇਸ ਮੀਟਿੰਗ 'ਚ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨ ਤਰਸੇਮ ਸਿੰਘ ਮੱਲਾ ਦਾ ਵਿਸ਼ੇਸ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪੁੱਜੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ ਨੇ ਤਰਸੇਮ ਸਿੰਘ ਮੱਲਾ ਨੂੰ ਵਧਾਈਆਂ ਦਿੱਤੀਆਂ ਅਤੇ ਪਿੰਡਾਂ 'ਚ ਆਉਦੀਆਂ ਸੱਮਸਿਆਵਾਂ ਬਾਰੇ ਵਿਚਾਰ ਵਿਟਦਾਰਾਂ ਕੀਤਾ। 
ਇਸ ਮੌਕੇ ਕਮਲਜੀਤ ਸਿੰਘ ਰੱਤਾ ਖੇੜਾ ਤੋਂ ਇਲਾਵਾ ਜਸਪਾਲ ਸਿੰਘ ਭਾਂਗਰ, ਜਗਜੀਤ ਸਿੰਘ ਗਿੱਲ ਭੰਗਾਲੀ, ਰੁਪਿੰਦਰ ਸਿੰਘ ਮੱਲੀ, ਸੁਖਚੈਨ ਸਿੰਘ ਖੋਸਾ, ਬਲਦੇਵ ਸਿੰਘ ਸਰਪੰਚ, ਜਬਰਜੰਗ ਸਿੰਘ ਮਾਛੀਬੁਗਰਾ, ਮੱਖਣ ਸਿੰਘ ਰੱਤਾ ਖੇੜਾ, ਬਸੰਤ ਸਿੰਘ ਵਾੜਾ ਜਵਾਹਰ ਸਿੰਘ ਵਾਲਾ, ਬੇਅੰਤ ਸਿੰਘ ਝੋਕਹਰੀਹਰ ਆਦਿ ਮੌਜੂਦ ਸਨ।  


Related News