ਤਾਲਿਬਾਨ ਨੇ ਪੱਛਮੀ ਅਫਗਾਨਿਸਤਾਨ ''ਚ ਫਰਾਹ ਸ਼ਹਿਰ ''ਤੇ ਹਮਲਾ ਕੀਤਾ

05/15/2018 1:57:45 PM

ਕਾਬੁਲ— ਤਾਲਿਬਾਨ ਦੇ ਅੱਤਵਾਦੀਆਂ ਨੇ ਪੱਛਮੀ ਅਫਗਾਨਿਸਤਾਨ ਦੇ ਫਰਾਹ ਸੂਬੇ ਦੀ ਰਾਜਧਾਨੀ ਫਰਾਹ ਸ਼ਹਿਰ 'ਤੇ ਹਮਲਾ ਕੀਤਾ। ਇਸ 'ਚ ਸੁਰੱਖਿਆ ਫੌਜ ਦੇ ਜਵਾਨ ਜ਼ਖਮੀ ਹੋਏ ਅਤੇ ਕਈ ਮਾਰੇ ਗਏ। ਇਹ ਇਲਾਕਾ ਈਰਾਨ ਦੀ ਸਰਹੱਦ ਦੇ ਨੇੜੇ ਹੈ। ਫਰਾਹ ਸੂਬਾ ਪ੍ਰੀਸ਼ਦ ਦੇ ਮੁਖੀ ਫਰਦੀ ਬਖਤਾਵਰ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਤਾਲਿਬਾਨ ਦੇ ਲੜਾਕਿਆਂ ਨੇ ਨਵੀਂਆਂ ਸੁਰੱਖਿਆ ਜਾਂਚ ਚੌਕੀਆਂ 'ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼ਹਿਰ 'ਚ ਲੜਾਈ ਚੱਲ ਰਹੀ ਹੈ।

ਬਖਤਾਵਰ ਨੇ ਕਿਹਾ ਕਿ ਹਮਲਿਆਂ 'ਚ ਸੁਰੱਖਿਆ ਫੌਜ ਦੇ 30 ਮੈਂਬਰ ਮਾਰੇ ਗਏ ਜਾਂ ਜ਼ਖਮੀ ਹੋ ਗਏ। ਫਰਾਹ ਸੂਬੇ ਦੇ ਸੰਸਦ ਮੁਹੰਮਦ ਸਰਵਰ ਉਸਮਾਨੀ ਨੇ ਵੀ ਤਾਲਿਬਾਨ ਦੇ ਹਮਲੇ ਦੀ ਪੁਸ਼ਟੀ ਕੀਤੀ। ਤਾਲਿਬਾਨ ਦੇ ਬੁਲਾਰੇ ਜਬੀਹਉੱਲਾ ਮੁਜਾਹਿਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ। ਉਸ ਨੇ ਕਿਹਾ ਕਿ ਲੜਾਕਿਆਂ ਨੇ ਕਈ ਦਿਸ਼ਾਵਾਂ ਤੋਂ ਹਮਲੇ ਕੀਤੇ, ਇਸ ਦੇ ਬਾਅਦ ਉਨ੍ਹਾਂ ਨੇ ਕਈ ਜਾਂਚ ਚੌਕੀਆਂ 'ਤੇ ਵੀ ਹਮਲੇ ਕੀਤੇ।