ਮਸ਼ਹੂਰ ਫੈਸ਼ਨ ਬ੍ਰਾਂਡ ਸਵਿਸ ਮਿਲਟਰੀ ਨੇ ਭਾਰਤ ''ਚ ਦਿੱਤੀ ਦਸਤਕ

05/05/2018 1:45:05 PM

ਲੁਧਿਆਣਾ (ਨੀਰਜ)-ਸਵਿਟਜ਼ਰਲੈਂਡ ਦਾ ਸਵਿਸ ਮਿਲਟਰੀ ਇਕ ਮੰਨਿਆ-ਪ੍ਰਮੰਨਿਆ ਇੰਟਰਨੈਸ਼ਨਲ ਬ੍ਰਾਂਡ ਹੈ, ਜੋ ਗਾਹਕਾਂ ਨੂੰ ਪ੍ਰੀਮੀਅਮ ਲਾਈਫ ਸਟਾਈਲ ਪ੍ਰੋਡਕਟਸ ਦੀ ਦੁਨੀਆ ਨਾਲ ਜੋੜਦਾ ਹੈ। ਕੰਪਨੀ ਨੇ ਹਾਲ ਹੀ ਵਿਚ ਭਾਰਤ ਸਥਿਤ ਕੰਪਨੀ ਸੁਇਸ ਏ ਲਾ ਮੋਡ ਪ੍ਰਾਈਵੇਟ ਲਿਮ. ਨਾਲ ਇਕ ਵਿਸ਼ੇਸ਼ ਲਾਇਸੈਂਸ ਡੀਲ ਕੀਤੀ ਹੈ, ਜੋ ਕਿ ਮਸ਼ਹੂਰ ਕੰਪਨੀ ਮੀਲੀਅਨ ਐਕਪੋਰਟਰ ਪ੍ਰਾਈਵੇਟ ਲਿਮ. ਦੀ ਸਿਸਟਰ ਕਨਸਰਨ ਕੰਪਨੀ ਹੈ। 
ਮਿਲੀਅਨ ਐਕਸਪੋਰਟਰ ਨੂੰ ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਈਰਾਨੀ ਅਤੇ ਕੇਂਦਰੀ ਕੈਬਨਿਟ ਮੰਤਰੀ ਕਲਰਾਜ ਮਿਸ਼ਰਾ ਵੱਲੋਂ ਬਿਹਤਰ ਨਿਰਯਾਤ ਲਈ ਸਨਮਾਨਤ ਕੀਤਾ ਗਿਆ ਹੈ। ਸਾਲਾਂ ਤੋਂ ਮਿਲੀਅਨ ਐਕਸਪੋਰਟਰ ਉਤਪਾਦਕਤਾ 'ਚ ਸੁਧਾਰ ਕਰਨ, ਸੁਚਾਰੂ ਸਪਲਾਈ ਚੇਨ ਅਤੇ ਸੰਚਾਲਨ ਬਣਾਉਣ ਲਈ 100 ਤੋਂ ਜ਼ਿਆਦਾ ਬ੍ਰਾਂਡਾਂ ਲਈ ਕੰਮ ਕਰ ਚੁੱਕਾ ਹੈ, ਜਿਸ ਨਾਲ ਕਿ ਬ੍ਰਾਂਡਾਂ ਦੀ ਮਜ਼ਬੂਤੀ 'ਚ ਸੁਧਾਰ ਅਤੇ ਵਾਧਾ ਹੋਇਆ ਹੈ। ਨਾਲ ਹੀ ਸਵਿਸ ਮਿਲਟਰੀ ਦਾ 26 ਦੇਸ਼ਾਂ 'ਚ ਪਰਿਚਾਲਨ ਅਤੇ 1900 ਤੋਂ ਜ਼ਿਆਦਾ ਮੌਜੂਦਾ ਐੱਸ. ਕੇ. ਯੂ. ਹਨ ਅਤੇ 600 ਤੋਂ ਜ਼ਿਆਦਾ ਸਟੋਰ ਹਨ। ਇਹ ਬ੍ਰਾਂਡ ਪ੍ਰੀਮੀਅਮ ਲਾਈਫ ਸਟਾਈਲ ਹੋਣ ਦੇ ਨਾਲ-ਨਾਲ ਕਫਾਇਤੀ ਰੇਟਾਂ 'ਤੇ ਗਾਹਕਾਂ ਨੂੰ ਸ਼ਾਨਦਾਰ ਉਤਪਾਦ ਪ੍ਰਦਾਨ ਕਰਦਾ ਹੈ।
ਇਸ ਮੌਕੇ ਮਿਲੀਅਨ ਐਕਸਪੋਰਟਰ ਦੇ ਐੱਮ. ਡੀ. ਨਰਿੰਦਰ ਚੁੱਘ ਨੇ ਕਿਹਾ ਕਿ ਸਵਿਸ ਮਿਲਟਰੀ ਨਾਲ ਜੁੜਨਾ ਇਕ ਮਾਣ ਵਾਲਾ ਪਲ ਹੈ, ਕਿਉੁਂਕਿ ਇਹ ਬ੍ਰਾਂਡ ਪੂਰੀ ਦੁਨੀਆ 'ਚ ਬੇਹੱਦ ਹਰਮਨਪਿਆਰਾ ਹੈ ਅਤੇ ਇਸ ਦਾ ਭਾਰਤੀ ਬਾਜ਼ਾਰ ਵਿਚ ਦਾਖਲੇ ਦਾ ਇਹ ਸਮਾਂ ਬਿਲਕੁਲ ਸਹੀ ਹੈ। ਉਨ੍ਹਾਂ ਕਿਹਾ ਕਿ ਮੇਰਾ ਟੀਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਮੇਕ ਇਨ ਇੰਡੀਆ ਤਹਿਤ ਅਜਿਹੇ ਇੰਟਰਨੈਸ਼ਨਲ ਬ੍ਰਾਂਡ ਨੂੰ ਇੰਡੀਆ 'ਚ ਸਥਾਪਤ ਕਰਨਾ ਸੀ, ਜਿਸ ਦਾ ਨਿਰਮਾਣ, ਵਿਕਰੀ ਅਤੇ ਪ੍ਰਮੋਸ਼ਨ ਨੂੰ ਸੰਭਾਲਣ ਦਾ ਕੰਮ ਮੇਰੇ ਬੇਟੇ ਅਕਸ਼ਤ ਚੁੱਘ ਦੀ ਅਗਵਾਈ ਵਿਚ ਹੈ। ਅਕਸ਼ਤ ਚੁੱਘ ਨੇ ਕਿਹਾ ਕਿ ਸਾਡੀ ਕੰਪਨੀ ਕੋਲ ਉਤਪਾਦ ਨਿਰਮਾਣ ਦੇ ਚੰਗੇ ਗਿਆਨ, ਇਨਹਾਊਸ ਡਿਜ਼ਾਈਨ, ਵਾਰਟੀਕਲ ਸੈੱਟਅਪ ਦੇ ਨਾਲ ਚੰਗਾ ਤਜਰਬਾ ਹੈ, ਜਿੱਥੇ ਸਾਡੇ ਕੋਲ ਇਕ ਛੱਤ ਦੇ ਥੱਲੇ ਕੱਪੜੇ ਬਣਾਉਣ ਦੀ ਸਹੂਲਤ ਹੈ। ਕੰਪਨੀ ਜਦੋਂ ਸਵਿਸ ਮਿਲਟਰੀ ਦੇ ਨਵੇਂ ਉਤਪਾਦਾਂ ਦਾ ਭਾਰਤ 'ਚ ਨਿਰਮਾਣ ਕਰੇਗੀ, ਜਿਸ ਵਿਚ ਟੀ-ਸ਼ਰਟ, ਜੈਕਟ, ਪੁਲਓਵਰ, ਪੋਲੋ ਟੀ-ਸ਼ਰਟਾਂ ਆਦਿ ਸ਼ਾਮਲ ਹੋਣਗੀਆਂ।