ਸੁਖਬੀਰ ਵੱਲੋਂ ਅਕਾਲੀ ਦਲ ਚੰਡੀਗੜ੍ਹ ਦੇ ਅਹੁਦੇਦਾਰਾਂ ਦਾ ਐਲਾਨ

06/05/2018 10:59:53 AM

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ (ਯੂ.ਟੀ.) ਇਕਾਈ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਚੰਡੀਗੜ੍ਹ ਇਕਾਈ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਜਿਨ੍ਹਾਂ ਆਗੂਆਂ ਨੂੰ ਸਰਪ੍ਰਸਤ ਬਣਾਇਆ ਗਿਆ ਹੈ, ਉਨ੍ਹਾਂ 'ਚ ਮੇਜਰ ਕਰਨੈਲ ਸਿੰਘ ਅਤੇ ਕਾਕਾ ਸਿੰਘ ਦੇ ਨਾਂ ਸ਼ਾਮਲ ਹਨ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨਾਂ 'ਚ ਅਮਰ ਸਿੰਘ ਸੈਕਟਰ-43, ਬਾਰਾ ਸਿੰਘ ਸੈਕਟਰ 44, ਸੁੰਦਰ ਸਿੰਘ ਸੰਗੂਫਾ ਤੇ ਗੁਲਾਬ ਸਿੰਘ ਮਨੀਮਾਜਰਾ ਦੇ ਨਾਂ ਸ਼ਾਮਲ ਹਨ। ਮੀਤ ਪ੍ਰਧਾਨਾਂ 'ਚ ਬਲਵਿੰਦਰ ਸਿੰਘ ਸੈਕਟਰ-27, ਜਬਰਜੰਗ ਸਿੰਘ, ਕੈਪਟਨ ਕੁਲਵੰਤ ਸਿੰਘ ਤੇ ਹਰਚਰਨ ਸਿੰਘ ਸਾਹਨੀ ਦੇ ਨਾਂ ਸ਼ਾਮਲ ਹਨ।
ਚਰਨਜੀਤ ਸਿੰਘ ਵਿੱਲੀ ਅਤੇ ਸ. ਸੁਖਵਿੰਦਰ ਸਿੰਘ ਭਾਟੀਆ ਨੂੰ ਚੰਡੀਗੜ੍ਹ ਇਕਾਈ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ। ਬਣਾਏ ਗਏ ਜਨਰਲ ਸਕੱਤਰਾਂ 'ਚ ਸੁਖਦੇਵ ਸਿੰਘ ਕਾਹਲੋਂ, ਮਹਿੰਦਰ ਸਿੰਘ ਬਾਗੀ ਧਨਾਸ, ਕਮਲਜੀਤ ਸਿੰਘ ਧਨਾਸ, ਗੁਰਪ੍ਰੀਤ ਸਿੰਘ ਖੁੱਡਾ ਅਲੀਸ਼ੇਰ ਤੇ ਕੁਲਦੀਪ ਸਿੰਘ ਸੈਕਟਰ-45 ਸਾਮਲ ਹਨ। ਉਨ੍ਹਾਂ ਦੱਸਿਆ ਕਿ ਸ਼ਿਵ ਕੁਮਾਰ ਨੂੰ ਸਲਾਹਕਾਰ, ਅਵਤਾਰ ਸਿੰਘ ਮਨੀਮਾਜਰਾ ਤੇ ਸੁਰਜੀਤ ਸਿੰਘ ਰਾਜਾ ਮਨੀਮਾਜਰਾ ਨੂੰ ਸਕੱਤਰ, ਅਵਤਾਰ ਸਿੰਘ ਮਹਿਤਪੁਰੀ ਨੂੰ ਪ੍ਰੈੱਸ ਸਕੱਤਰ, ਮੋਹਨ ਲਾਲ ਤੇ ਯੋਗੇਸ਼ ਸ਼ਰਮਾ ਨੂੰ ਜਥੇਬੰਦਕ ਸਕੱਤਰ ਅਤੇ ਸੁਰਜੀਤ ਸਿੰਘ ਬੁਟੇਰਲਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ। 
ਵਰਕਿੰਗ ਕਮੇਟੀ ਦੇ ਜਿਨ੍ਹਾਂ ਆਗੂਆਂ ਨੂੰ ਚੰਡੀਗੜ੍ਹ ਇਕਾਈ ਦਾ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ, ਉੁਨ੍ਹਾਂ 'ਚ ਪ੍ਰਿਤਪਾਲ ਸਿੰਘ ਧਨਾਸ, ਸਤਿੰਦਰ ਸਿੰਘ ਸੱਤੀ, ਨਵਰਾਜ ਸਿੰਘ ਮਨੀਮਾਜਰਾ, ਦਿਲਬਾਗ ਸਿੰਘ ਮਨੀਮਾਜਰਾ, ਕੁਲਦੀਪ ਸਿੰਘ ਸੈਣੀ ਮਨੀਮਾਜਰਾ, ਜਸਪਾਲ ਸਿੰਘ ਸੈਣੀ ਮਨੀਮਾਜਰਾ, ਹਰਮੇਸ਼ ਸਿੰਘ ਕਜਹੇੜੀ, ਧਰਮਿੰਦਰ ਸਿੰਘ ਕਜਹੇੜੀ, ਐਡਵੋਕੇਟ ਦਿਲਰਾਜ ਸਿੰਘ ਸੈਕਟਰ 51, ਗੁਰਚਰਨ ਸਿੰਘ ਖੁੱਡਾ ਅਲੀਸ਼ੇਰ, ਮਨੋਹਰ ਸਿੰਘ ਖੁੱਡਾ ਅਲੀਸ਼ੇਰ, ਅਵਤਾਰ ਸਿੰਘ ਬੁਟੇਰਲਾ, ਕਮਲਜੀਤ ਸਿੰਘ ਕਾਲਾ ਬੁਟੇਰਲਾ, ਮਾਸਟਰ ਮੋਹਨ ਸਿੰਘ ਡੱਡੂਮਾਜਰਾ, ਗੁਰਰਾਜ ਸਿੰਘ ਡੱਡੂਮਾਜਰਾ, ਸ਼ਮਸ਼ੇਰ ਸਿੰਘ ਡੱਡੂਮਾਜਰਾ, ਗਿਆਨੀ ਰੇਵਤ ਸਿੰਘ ਅਟਾਵਾ, ਇਕਬਾਲ ਸਿੰਘ ਸੈਕਟਰ 41, ਤਰਨਜੀਤ ਸਿੰਘ ਸੈਕਟਰ 41, ਤਰਲੋਕ ਸਿੰਘ ਸੈਕਟਰ 37, ਗੁਰਬਖਸ਼ ਸਿੰਘ ਸੈਕਟਰ 41, ਪਰਜਿੰਦਰ ਸਿੰਘ ਸੈਕਟਰ 44, ਸੀਤਾ ਸਿੰਘ ਸੈਕਟਰ 56, ਗੁਰਦੀਪ ਸਿੰਘ ਸੈਕਟਰ 56, ਦਵਿੰਦਰ ਸਿਆਣ ਪਲਸੌਰਾ, ਉਮ ਪ੍ਰਕਾਸ਼ ਕਾਕਾ ਬੁਟੇਰਲਾ, ਬਲਜੀਤ ਸਿੰਘ ਸੈਕਟਰ 40, ਡਾ. ਜਸਪਾਲ ਸਿੰਘ ਸੈਕਟਰ 40, ਹਰਵਿੰਦਰ ਸਿੰਘ ਸੈਕਟਰ 7, ਸਰਬਜੀਤ ਸਿੰਘ ਸੈਕਟਰ 40, ਟਹਿਲ ਸਿੰਘ ਸੈਕਟਰ 40 ਤੇ ਵਿਜੇ ਕੁਮਾਰ ਸੈਕਟਰ 41 ਦੇ ਨਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਇਕਾਈ ਦੀ ਦੁਜੀ ਸੁਚੀ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।