ਭਾਫ ਇਸ਼ਨਾਨ ਨਾਲ ਘੱਟ ਹੋ ਸਕਦਾ ਹੈ ''ਸਦਮੇ'' ਦਾ ਖਤਰਾ : ਅਧਿਐਨ

05/03/2018 4:43:44 PM

ਲੰਡਨ (ਭਾਸ਼ਾ)— ਇਕ ਲੰਬੀ ਮਿਆਦ ਦੇ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਲਗਾਤਾਰ ਭਾਫ ਨਾਲ ਨਹਾਉਣ (ਸਟੀਮ ਬਾਥ) ਨਾਲ ਸਦਮਾ ਲੱਗਣ ਦੇ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਇਸ ਅਧਿਐਨ ਵਿਚ ਸਾਹਮਣੇ ਆਇਆ ਕਿ ਹਫਤੇ ਵਿਚ 7 ਵਾਰੀ ਭਾਫ ਨਾਲ ਨਹਾਉਣ ਵਾਲੇ ਲੋਕਾਂ ਵਿਚ ਉਨ੍ਹਾਂ ਲੋਕਾਂ ਦੀ ਤੁਲਨਾ ਵਿਚ ਸਦਮਾ ਲੱਗਣ ਦਾ ਖਤਰਾ 61 ਫੀਸਦੀ ਤੱਕ ਘੱਟ ਹੁੰਦਾ ਹੈ, ਜੋ ਹਫਤੇ ਵਿਚ ਸਿਰਫ ਇਕ ਵਾਰੀ ਭਾਫ ਨਾਲ ਨਹਾਉਂਦੇ ਹਨ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਬ੍ਰਿਸਟੋਲ ਦੇ ਸੈਂਟਰ ਕੁਨੁਤਸੋਰ ਨੇ ਕਿਹਾ,''ਇਹ ਨਤੀਜੇ ਬਹੁਤ ਮਹੱਤਵਪੂਰਣ ਹਨ ਅਤੇ ਲਗਾਤਾਰ ਭਾਫ ਨਾਲ ਨਹਾਉਣ ਨਾਲ ਸਿਹਤ 'ਤੇ ਪੈਣ ਵਾਲੇ ਕਈ ਫਾਇਦਿਆਂ ਨੂੰ ਦਰਸਾਉਂਦੇ ਹਨ।'' ਦੁਨੀਆ ਭਰ ਵਿਚ ਅਪਾਹਜਤਾ ਦੇ ਪ੍ਰਮੁੱਖ ਕਾਰਨਾਂ ਵਿਚੋਂ ਸਦਮਾ ਇਕ ਹੈ, ਜਿਸ ਨਾਲ ਸਮਾਜ 'ਤੇ ਬਹੁਤ ਜ਼ਿਆਦਾ ਆਰਥਿਕ ਅਤੇ ਮਨੁੱਖੀ ਬੋਝ ਪੈਂਦਾ ਹੈ। ਖੋਜ ਕਰਤਾਵਾਂ ਨੇ ਪਾਇਆ ਕਿ ਜਿੰਨੇ ਘੱਟ ਅੰਤਰਾਲ 'ਤੇ ਭਾਫ ਨਾਲ ਇਸ਼ਨਾਨ ਕੀਤਾ ਜਾਵੇਗਾ, ਉਨ੍ਹਾਂ ਹੀ ਸਦਮਾ ਲੱਗਣ ਦਾ ਖਤਰਾ ਘੱਟ ਹੁੰਦਾ ਹੈ।


Related News