ਸ਼੍ਰੀਨਗਰ ''ਚ ਹਾਲ ਹੀ ''ਚ ਗ੍ਰੇਨੇਡ ਹਮਲੇ ਨੂੰ ਲੈ ਕੇ 2 ਨੌਜਵਾਨ ਗ੍ਰਿਫਤਾਰ

05/26/2018 10:27:05 PM

ਸ਼੍ਰੀਨਗਰ—ਇਥੇ ਗ੍ਰੇਨੇਡ ਸੁੱਟੇ ਜਾਣ ਦੀਆਂ 2 ਘਟਨਾਵਾਂ 'ਚ ਕਥਿਤ ਤੌਰ 'ਤੇ ਸ਼ਾਮਲ ਹੋਣ ਦੇ ਦੋਸ਼ 'ਚ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਹਾਲ ਹੀ 'ਚ ਹੋਈਆਂ ਗ੍ਰੇਨੇਡ ਦੀਆਂ 2 ਘਟਨਾਵਾਂ 'ਚ ਸ਼ਾਮਲ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁਖਤਾ ਸੁਰਾਗ ਦੇ ਆਧਾਰ 'ਤੇ ਹੀ ਪੁਲਸ ਨੇ ਉਕਤ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾ ਦੀ ਪਛਾਣ ਅਹਿਮਦ ਮਲਿਕ ਅਤੇ ਆਦਿਲ ਕਯੂਮ ਦੇ ਰੂਪ 'ਚ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਦੋਸ਼ੀਆਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਗ੍ਰੇਨੇਡ ਸੁੱਟਣ ਦੇ ਲਈ ਉਨ੍ਹਾਂ ਨੂੰ ਇਕ ਸੰਗਠਨ ਦੇ ਪਾਕਿਸਤਾਨ ਸਥਿਤ ਸਰਗਨਾ ਤੋਂ ਹੁਕਮ ਮਿਲੇ ਸਨ।