ਸ਼੍ਰੀਨਾਥ ਨਾਰਾਇਣ ਬਣੇ ਕੋਲਕਾਤਾ ਓਪਨ ਸ਼ਤਰੰਜ ਦੇ ਚੈਂਪੀਅਨ

05/23/2018 9:26:26 AM

ਕੋਲਕਾਤਾ, (ਬਿਊਰੋ)— ਭਾਰਤੀ ਗ੍ਰੈਂਡਮਾਸਟਰ ਸ਼੍ਰੀਨਾਥ ਨਾਰਾਇਣ ਤੀਜੇ ਕੋਲਕਾਤਾ ਓਪਨ ਕੌਮਾਂਤਰੀ ਗ੍ਰੈਂਡਮਾਸਟਰ ਸ਼ਤਰੰਜ ਟੂਰਨਾਮੈਂਟ ਦੇ ਅੰਤਿਮ ਦੌਰ 'ਚ ਇੱਥੇ ਸ਼ਿਆਮ ਸੁੰਦਰ ਐੱਮ ਨਾਲ ਡਰਾਅ ਖੇਡ ਕੇ ਜੇਤੂ ਬਣੇ। ਸ਼੍ਰੀਨਾਥ ਨੇ ਸਿਰਫ 27 ਚਾਲਾਂ 'ਚ ਸ਼ਿਆਮ ਸੁੰਦਰ ਨੂੰ ਡਰਾਅ ਖੇਡਣ 'ਤੇ ਮਜਬੂਰ ਕਰ ਦਿੱਤਾ।

ਇਸ ਜਿੱਤ ਨਾਲ ਉਨ੍ਹਾਂ ਨੂੰ ਤਿੰਨ ਲੱਖ ਰੁਪਏ ਦਾ ਇਨਾਮ ਮਿਲਿਆ। ਚੋਟੀ ਦਾ ਦਰਜਾ ਪ੍ਰਾਪਤ ਗ੍ਰੈਂਡਮਾਸਟਰ ਨਾਈਲੇਜ ਸ਼ਾਰਟ ਨੂੰ ਵੀ ਡਰਾਅ ਨਾਲ ਸਬਰ ਕਰਨਾ ਪਿਆ ਅਤੇ ਉਹ ਤੀਜੇ ਸਥਾਨ 'ਤੇ ਰਹੇ। ਸ਼ਾਰਟ ਨੂੰ ਈਰੀਗੈਸੀ ਅਰਜੁਨ ਨੇ ਸਖਤ ਟੱਕਰ ਦਿੱਤੀ। ਦੀਪ ਸੇਨ ਗੁਪਤਾ ਦਾ ਖਰਾਬ ਪ੍ਰਦਰਸ਼ਨ ਇਸ ਦੌਰ 'ਚ ਵੀ ਜਾਰੀ ਰਿਹਾ ਜਿੱਥੇ ਉਨ੍ਹਾਂ ਨੂੰ ਦੀਪਨ ਚੱਕਰਵਰਤੀ ਨੇ ਹਰਾਇਆ। ਇਸ ਜਿੱਤ ਦੇ ਨਾਲ ਚੱਕਰਵਰਤੀ ਦੂਜੇ ਸਥਾਨ 'ਤੇ ਰਹੇ। ਚੱਕਰਵਰਤੀ ਨੂੰ ਇਨਾਮ ਦੇ ਤੌਰ 'ਤੇ ਦੋ ਲੱਖ ਅਤੇ ਸ਼ਾਰਟ ਨੂੰ 1.6 ਲੱਖ ਰੁਪਏ ਮਿਲੇ।