ਬਾਂਦਰਾ-ਗਾਜੀਪੁਰ, ਗਾਂਧੀਨਗਰ-ਭਾਗਲਪੁਰ ਦੇ ਦਰਮਿਆਨ ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ ਪੱਛਮੀ ਰੇਲਵੇ

04/26/2018 5:00:18 PM

ਮੁੰਬਈ — ਗਰਮੀ ਦੇ ਮੌਸਮ ਦੌਰਾਨ ਵਧਦੀ ਭੀੜ ਨੂੰ ਦੇਖਦੇ ਹੋਏ ਪੱਛਮੀ ਰੇਲਵੇ ਨੇ ਬਾਂਦਰਾ ਟਰਮਿਨਲ, ਉੱਤਰ ਪ੍ਰਦੇਸ਼ ਵਿਚ ਗਾਜੀਪੁਰ ਵਿਚ , ਗੁਜਰਾਤ ਵਿਚ ਗਾਂਧੀਧਾਮ ਅਤੇ ਬਿਹਾਰ ਵਿਚ ਭਾਗਲਪੁਰ ਵਿਚ ਵਿਸ਼ੇਸ਼ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਪੱਛਮੀ ਰੇਲਵੇ ਨੇ ਅੱਜ ਇਹ ਬਿਆਨ ਜਾਰੀ ਕਰਕੇ ਸੂਚਨਾ ਦਿੱਤੀ। ਰੇਲਗੱਡੀ 09025 ਬਾਂਦਰਾ ਟਰਮਿਨਲਸ ਗਾਜ਼ੀਪੁਰ ਸਿਟੀ ਸਪੈਸ਼ਲ ਟਰੇਨ ਦੋਨਂੋ ਮੰਜ਼ਿਲਾਂ ਦੇ ਵਿਚਕਾਰ 18 ਚੱਕਰ ਲਗਾਵੇਗੀ। ਜ਼ਿਕਰਯੋਗ ਹੈ ਕਿ ਇਹ ਰੇਲ ਗੱਡੀ ਹਰ ਸੋਮਵਾਰ ਨੂੰ ਬਾਂਦਰਾ ਤੋਂ ਰਾਤ 11.25 ਵਜੇ ਰਵਾਨਾ ਹੋਵੇਗੀ ਅਤੇ ਬੁੱਧਵਾਰ ਸਵੇਰੇ 10:30 ਵਜੇ ਗਾਜੀਪੁਰ ਪੁੱਜੇਗੀ। ਇਹ ਰੇਲ ਗੱਡੀ 30 ਅਪ੍ਰੈਲ ਤੋਂ 25 ਜੂਨ ਤੱਕ ਚੱਲੇਗੀ। 
ਵਾਪਸੀ 'ਤੇ ਇਹ ਰੇਲ ਗੱਡੀ 09026 ਨੰਬਰ ਤੋਂ ਹਰ ਬੁੱਧਵਾਰ ਰਾਤ 7:30 ਵਜੇ ਗਾਜੀਪੁਰ ਰਲਾਨਾ ਹੋਵੇਗੀ ਅਤੇ ਸ਼ੁੱਕਰਵਾਰ ਨੂੰ ਸਵੇਰੇ 7: 50 ਵਜੇ ਬਾਂਦਰਾ ਪਹੁੰਚੇਗੀ। ਇਹ ਰੇਲ ਗੱਡੀ 2 ਮਈ ਤੋਂ 27 ਜੂਨ ਤੱਕ ਚੱਲੇਗੀ।
ਦੂਜੀ ਗਰਮੀਆਂ ਦੀ ਵਿਸ਼ੇਸ਼ ਟਰੇਨ ਨੰਬਰ 09451/52 ਗਾਂਧੀਧਾਮ ਭਾਗਲਪੁਰ ਹਫ਼ਤਾਵਾਰੀ ਸਪੈਸ਼ਲ ਵਿਸ਼ੇਸ਼ ਕਿਰਾਇਆ ਦੇ ਨਾਲ ਚੱਲੇਗੀ। ਇਹ ਰੇਲਗੱਡੀ ਆਨੰਦ ਅਤੇ ਗੋਧਰਾ ਹੁੰਦੇ ਹੋਏ 6 ਚੱਕਰ ਲਗਾਵੇਗੀ। 
ਗਾਂਧੀਨਗਰ ਭਾਗਲਪੁਰ ਹਫ਼ਤਾਵਾਰੀ ਸਪੈਸ਼ਲ ਟ੍ਰੇਨ ਹਰ ਸ਼ੁੱਕਰਵਾਰ ਨੂੰ ਸ਼ਾਮ 5:40 ਵਜੇ ਗਾਂਧੀਧਾਮ ਤੋਂ ਰਵਾਨਾ ਹੋਵੇਗੀ ਅਤੇ ਐਤਵਾਰ ਸ਼ਾਮ 6 ਵਜੇ ਭਾਗਲਪੁਰ ਪਹੁੰਚੇਗੀ। ਇਹ ਰੇਲ ਗੱਡੀ 27 ਅਪ੍ਰੈਲ ਤੋਂ 11 ਮਈ ਦਰਮਿਆਨ ਚੱਲੇਗੀ। ਰੇਲਗੱਡੀ ਨੰਬਰ 09452 ਭਾਗਲਪੁਰ ਗਾਂਧੀਧਾਮ ਐਕਸਪ੍ਰੈਸ ਹਰ ਸੋਮਵਾਰ ਨੂੰ ਸਵੇਰੇ 6.30 ਵਜੇ ਭਾਗਲਪੁਰ ਤੋਂ ਰਵਾਨਾ ਹੋਵੇਗੀ ਅਤੇ ਬੁੱਧਵਾਰ ਨੂੰ ਸਵੇਰੇ 8 ਵਜੇ ਪਹੁੰਚੇਗੀ। ਇਹ ਰੇਲ ਗੱਡੀ 30 ਅਪ੍ਰੈਲ ਤੋਂ 14 ਮਈ ਦੇ ਵਿਚਕਾਰ ਚੱਲੇਗੀ।