16 ਸਾਲ ਦੀ ਉਮਰ ''ਚ ਇਸ ਭਾਰਤੀ ਕੁੜੀ ਨੇ ਮਾਊਂਟ ਐਵਰੈਸਟ ਫਤਿਹ ਕਰ ਕੇ ਰਚਿਆ ਇਤਿਹਾਸ

05/18/2018 12:29:18 PM

ਕਾਠਮੰਡੂ— ਭਾਰਤ ਦੀ 16 ਸਾਲ ਦੀ ਕੁੜੀ ਸ਼ਿਵਾਂਗੀ ਪਾਠਕ ਨੇ ਵੀਰਵਾਰ ਨੂੰ ਵਿਸ਼ਵ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਵਰੈਸਟ ਨੂੰ ਫਤਿਹ ਕਰ ਕੇ ਇਤਿਹਾਸ ਰਚ ਦਿੱਤਾ। ਉਹ ਅਜਿਹਾ ਕਰਨ ਵਾਲੀ ਸਭ ਤੋਂ ਨੌਜਵਾਨ ਮਹਿਲਾ ਸੂਚੀ ਵਿਚ ਸ਼ਾਮਲ ਹੋ ਗਈ ਹੈ। ਹਰਿਆਣਾ ਦੇ ਹਿਸਾਰ ਵਿਚ ਜੰਮੀ ਸ਼ਿਵਾਂਗੀ ਨੇ ਦੱਸਿਆ ਕਿ ਉਹ ਐਵਰੈਸਟ 'ਤੇ ਚੜ੍ਹ ਕੇ ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦੀ ਸੀ ਕਿ ਔਰਤਾਂ ਕਿਸੇ ਵੀ ਟੀਚੇ ਨੂੰ ਪਾਉਣ ਵਿਚ ਸਮਰਥ ਹੁੰਦੀਆਂ ਹਨ।
ਐਵਰੈਸਟ (29,000 ਫੁੱਟ) 'ਤੇ ਸਫਲ ਚੜ੍ਹਾਈ ਨਾਲ ਸ਼ਿਵਾਂਗੀ ਕਾਫੀ ਖੁਸ਼ ਹੈ, ਉਸ ਨੇ ਦਿਵਿਆਂਗ ਪਰਬਤਾਰੋਹੀ ਅਰੁਣਿਮਾ ਸਿਨ੍ਹਾ ਨੂੰ ਆਪਣੀ ਪ੍ਰੇਰਣਾ ਦੱਸਿਆ। ਦੱਸ ਦਈਏ ਕਿ ਅਰੁਣਿਮਾ ਸਿਨ੍ਹਾ ਮਾਊਂਟ ਐਵਰੈਸਟ 'ਤੇ ਤਿਰੰਗਾ ਫਹਿਰਾਉਣ ਵਾਲੀ ਵਿਸ਼ਵ ਦੀ ਪਹਿਲੀ ਦਿਵਿਆਂਗ ਪਰਬਤਾਰੋਹੀ ਹੈ। ਸ਼ਿਵਾਂਗੀ ਹਮੇਸ਼ਾ ਤੋਂ ਮਾਊਂਟ ਐਵਰੈਸਟ 'ਤੇ ਸਫਲ ਚੜ੍ਹਾਈ ਦਾ ਸੁਪਨਾ ਦੇਖਦੀ ਸੀ। ਇਕ ਇੰਟਰਵਿਊ ਵਿਚ ਉਸ ਨੇ ਕਿਹਾ ਸੀ ਕਿ ਉਹ ਇਸ ਸੋਹਣੇ ਗ੍ਰਹਿ ਦੇ ਹਰ ਇਕ ਪਰਬਤ 'ਤੇ ਚੜ੍ਹਨਾ ਚਾਹੁੰਦੀ ਹੈ।


Related News