ਸ਼ਿਵਮ ਅਤੇ ਪੂਰਵਿਸ਼ਾ ਮਿਕਸਡ ਡਬਲਜ਼ ਦੇ ਦੂਜੇ ਦੌਰ ''ਚ

05/08/2018 5:28:29 PM

ਸਿਡਨੀ (ਬਿਊਰੋ)— ਭਾਰਤ ਦੇ ਸ਼ਿਵਮ ਸ਼ਰਮਾ ਅਤੇ ਪੂਰਵਿਸ਼ਾ ਐੱਸ. ਰਾਮ ਦੀ ਜੋੜੀ ਨੇ ਆਸਟਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਿਕਸਡ ਡਬਲਜ਼ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ ਜਦਕਿ ਕੁਆਲੀਫਿਕੇਸ਼ਨ 'ਚ ਹੋਰ ਭਾਰਤੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼ਿਵਮ ਅਤੇ ਪੂਰਵਿਸ਼ਾ ਨੇ ਪਹਿਲੇ ਦੌਰ 'ਚ ਪ੍ਰਵੇਸ਼ ਕਰ ਲਿਆ ਜਦਕਿ ਕੁਆਲੀਫਿਕੇਸ਼ਨ 'ਚ ਹੋਰ ਭਾਰਤੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 

ਸ਼ਿਵਮ ਪੂਰਵਿਸ਼ਾ ਨੇ ਪਹਿਲੇ ਦੌਰ 'ਚ ਮੰਗਲਵਾਰ ਨੂੰ ਇੰਡੋਨੇਸ਼ੀਆਈ ਜੋੜੀ ਯੇਹੇਜਕੀਲ ਮੇਨਾਕੀ ਅਤੇ ਲੀਆਨੀ ਮੇਨਾਕੀ ਨੂੰ 29 ਮਿੰਟ 'ਚ 21-13, 21-10 ਨਾਲ ਹਰਾਇਆ। ਮਿਕਸਡ ਡਬਲਜ਼ ਦੇ ਪਹਿਲੇ ਦੌਰ 'ਚ ਇਕ ਹੋਰ ਭਾਰਤੀ ਜੋੜੀ ਰੋਹਨ ਕਪੂਰ ਅਤੇ ਕੁਹੂ ਗਰਗ ਦੀ ਜੋੜੀ ਨੂੰ ਕਿਮ ਵਾਨ ਹੋ ਅਤੇ ਯੂ ਰਿਮ ਲੀ ਤੋਂ 29 ਮਿੰਟ 'ਚ 10-21, 11-21 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ 'ਚ ਬੁੱਧਵਾਰ ਨੂੰ ਸਿੰਗਲ ਮੁਕਾਬਲਿਆਂ 'ਚ ਦੂਜਾ ਦਰਜਾ ਪ੍ਰਾਪਤ ਬੀ. ਸਾਈ ਪ੍ਰਣੀਤ, ਚੌਥਾ ਦਰਜਾ ਪ੍ਰਾਪਤ ਸਮੀਰ ਵਰਮਾ, ਅਜੇ ਜੈਰਾਮ ਅਤੇ ਯੁਵਾ ਖਿਡਾਰੀ ਲਕਸ਼ ਸੇਨ ਆਪਣੀ ਚੁਣੌਤੀ ਰੱਖਣਗੇ।