ਸ਼ਰੀਫ ਨੇ ਐੱਨ. ਏ. ਬੀ. ਦੇ ਮੁਖੀ ਨੂੰ ਇਕ ਅਰਬ ਡਾਲਰ ਦਾ ਭੇਜਿਆ ਕਾਨੂੰਨੀ ਨੋਟਿਸ

05/25/2018 2:08:28 AM

ਇਸਲਾਮਾਬਾਦ—ਪਾਕਿਸਤਾਨ ਵਿਚ ਸੱਤਾ ਤੋਂ ਬੇਦਖਲ ਕੀਤੇ ਗਏ ਨਵਾਜ਼ ਸ਼ਰੀਫ ਨੇ ਕੌਮੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਦੇ ਮੁਖੀ ਜਸਟਿਸ (ਸੇਵਾਮੁਕਤ)   ਜਾਵੇਦ ਇਕਬਾਲ ਨੂੰ ਵੀਰਵਾਰ ਇਕ ਅਰਬ ਡਾਲਰ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਸ਼ਰੀਫ ਨੇ ਉਨ੍ਹਾਂ ਨੂੰ ਇਹ ਨੋਟਿਸ ਉਸ ਬਿਆਨ ਨੂੰ ਜਾਰੀ ਕਰਨ ਲਈ ਭੇਜਿਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਨਵਾਜ਼ ਸ਼ਰੀਫ ਨੇ 4.9 ਅਰਬ ਡਾਲਰ ਦੀ ਰਕਮ ਭਾਰਤ ਵਿਚ ਜਮ੍ਹਾ ਕਰਵਾਈ ਹੈ। ਇਸ ਦੇ ਨਾਲ ਹੀ ਸ਼ਰੀਫ ਨੇ ਕਿਹਾ ਕਿ ਪਨਾਮਾ ਪੇਪਰ ਮਾਮਲੇ 'ਚ ਉਨ੍ਹਾਂ ਦੀ ਬੇਟੀ ਮਰੀਅਮ ਨੂੰ ਅਦਾਲਤ ਵਿਚ ਖਿੱਚਣ ਵਾਲੇ ਲੋਕਾਂ ਨੂੰ ਵੀ ਆਪਣੇ ਕਾਰਿਆਂ ਦਾ ਨਤੀਜਾ ਭੁਗਤਨਾ ਪਵੇਗਾ।