ਸਕਾਟਲੈਂਡ ''ਚ ਰੈਸਟੋਰੈਂਟ ਮਾਲਕ ਦੇ ਕਤਲ ਮਾਮਲੇ 3 ਪੰਜਾਬੀਆਂ ਵਿਰੁੱਧ ਮੁਕੱਦਮਾ

06/02/2018 4:22:15 PM

ਲੰਡਨ(ਰਾਜਵੀਰ ਸਮਰਾ)— ਸਕਾਟਲੈਂਡ ਦੇ ਐਰੇ ਇਲਾਕੇ ਵਿਚ ਇਕ ਰੈਸਟੋਰੈਂਟ ਮਾਲਕ ਦੇ ਕਤਲ ਸਬੰਧੀ 3 ਪੰਜਾਬੀਆਂ ਵਿਰੁੱਧ ਮੁਕੱਦਮਾ ਸ਼ੁਰੂ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 1993 ਵਿਚ ਇਕ ਪ੍ਰਸਿੱਧ ਰੈਸਟੋਰੈਂਟ ਦੇ ਮਾਲਕ ਦਾ ਕਤਲ ਹੋ ਗਿਆ ਸੀ, ਜਿਸ ਦੇ ਸਬੰਧ ਵਿਚ 3 ਪੰਜਾਬੀਆਂ ਵਿਰੁੱਧ ਦੋਸ਼ ਲੱਗੇ ਸਨ।
ਗਲਾਸਗੋ ਹਾਈਕੋਰਟ ਵਿਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਰੈਸਟੋਰੈਂਟ ਦੇ ਮਾਲਕ 'ਤੇ ਚਾਕੂ ਜਾਂ ਤਿੱਖੀ ਚੀਜ਼ ਨਾਲ ਵਾਰ ਕੀਤੇ ਗਏ ਸਨ ਅਤੇ ਠੁੱਡੇ ਮਾਰੇ ਗਏ ਸਨ। ਇਨ੍ਹਾਂ ਵਿਚੋਂ ਇਕ ਪੰਜਾਬੀ 'ਤੇ ਕਥਿਤ ਤੌਰ 'ਤੇ ਦੋਸ਼ ਹੈ ਕਿ ਉਹ ਕਤਲ ਤੋਂ ਬਾਅਦ ਇੰਗਲੈਂਡ ਦੌੜ ਗਿਆ ਸੀ। ਤਿੰਨਾਂ ਦੇ ਵਕੀਲਾਂ ਨੇ ਦੋਸ਼ ਸਵੀਕਾਰ ਨਹੀਂ ਕੀਤੇ ਅਤੇ ਜੱਜ ਨੇ ਅਗਸਤ ਵਿਚ ਸੁਣਵਾਈ ਦੀ ਤਰੀਕ ਪਾਈ ਹੈ ਜੋ ਘੱਟੋ-ਘੱਟ 15 ਦਿਨ ਚੱਲੇਗੀ।