IPL: ਸਚਿਨ ਤੇਂਦੁਲਕਰ ਨੇ ਕਿਹਾ, ਰਾਸ਼ਿਦ ਟੀ-20 ਦਾ ਸਭ ਤੋਂ ਵਧੀਆਂ ਸਪਿਨਰ ਹੈ

05/26/2018 11:41:47 AM

ਕੋਲਕਾਤਾ— ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਸਨਰਾਈਜਰਜ਼ ਹੈਦਰਾਬਾਦ ਦੇ ਅਫਗਾਨੀ ਲੇਗ ਸਪਿਨਰ ਰਾਸ਼ਿਦ ਖਾਨ ਦੀ ਤਾਰੀਫ ਕੀਤੀ ਹੈ। ਸਚਿਨ ਨੇ ਰਾਸ਼ਿਦ ਨੂੰ ਟੀ-20 ਕ੍ਰਿਕਟ 'ਚ ਦੁਨੀਆ ਦਾ ਸਭ ਤੋਂ ਵਧੀਆ ਸਪਿਨਰ ਕਰਾਰ ਦਿੱਤਾ ਹੈ।ਸਚਿਨ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਿਹਾ,' ਮੈਨੂੰ ਹਮੇਸ਼ਾ ਲਗਦਾ ਸੀ ਕਿ ਰਾਸ਼ਿਦ ਖਾਨ ਇਕ ਚੰਗੇ ਸਪਿਨਰ ਹਨ ਪਰ ਹੁਣ ਮੈਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਹੈ ਕਿ ਇਸ ਪ੍ਰਰੂਪ 'ਚ ਦੁਨੀਆ ਦੇ ਸਭ ਤੋਂ ਵਧੀਆ ਸਪਿਨਰ ਹਨ। ਉਨ੍ਹਾਂ ਕੋਲ ਬੱਲੇਬਾਜ਼ੀ ਦਾ ਵੀ ਹੁਨਰ ਹੈ। ਉਹ ਵਧੀਆ ਇਨਸਾਨ ਹਨ।


19 ਸਾਲ ਇਸ ਲੇਗ ਸਪਿਨਰ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਆਪਣੇ ਪ੍ਰਦਰਸ਼ਨ ਨਾਲ ਸਾਰਿਆ ਨੂੰ ਪ੍ਰਭਾਵਿਤ ਕੀਤਾ ਹੈ। ਰਾਸ਼ਿਦ ਖਾਨ ਨੇ ਇਸ ਸਾਲ 16 ਆਈ.ਪੀ.ਐੱਲ. ਮੈਚਾਂ 'ਚ 20 ਵਿਕਟ ਲਏ ਹਨ। ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਇਡਰਜ਼ ਦੇ ਖਿਲਾਫ ਖੇਡੇ ਗਏ ਦੂਸਰੇ ਕੁਆਲੀਫਾਇਰ ਮੁਕਾਬਲੇ 'ਚ ਉਨ੍ਹਾਂ ਨੇ ਚਾਰ ਓਵਰਾਂ 'ਚ ਸਿਰਫ 19 ਦੌੜਾਂ ਦੇ ਕੇ ਤਿੰਨ ਵਿਕਟ ਆਪਣੇ ਨਾਮ ਕੀਤੇ। ਇਸਦੇ ਨਾਲ ਹੀ ਉਨ੍ਹਾਂ ਨੇ ਬੱਲੇ ਨਾਲ ਵੀ ਹੁਨਰ ਦਿਖਾਉਂਦੇ ਹੋਏ 10 ਗੇਂਦਾਂ 'ਤੇ 34 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਦੇ ਹੋਏ ਆਪਣੀ ਟੀਮ ਨੂੰ 174/7 ਦੇ ਸਕੋਰ ਤੱਕ ਪਹੁੰਚਾਉਣ 'ਚ ਮਦਦ ਕੀਤੀ। ਉਨ੍ਹਾਂ ਦੇ ਇਸ ਪ੍ਰਦਰਸ਼ਨ ਦੇ ਦਮ 'ਤੇ ਸਨਰਾਇਜਰਜ਼ ਹੈਦਰਾਬਾਦ ਨੇ ਕੋਲਕਾਤਾ ਨੂੰ 14 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ।