ਰੂਸ ਨੇ ਵਾਡਾ ਦੇ ਡੋਪਿੰਗ ਦਾਅਵਿਆਂ ਨੂੰ ਰੱਦ ਕਰਨ ਦਾ ''ਸਬੂਤ'' ਭੇਜਿਆ

05/12/2018 10:03:20 AM

ਮਾਸਕੋ (ਬਿਊਰੋ)—ਰੂਸ ਦੇ ਸੰਘੀ ਜਾਂਚਕਾਰਾਂ ਨੇ ਅੱਜ ਕਿਹਾ ਕਿ ਉਨ੍ਹਾਂ ਨੇ 2014 ਸੋਚੀ ਓਲੰਪਿਕ ਵਿਚ ਰਾਜ ਸਪਾਂਸਰ ਡੋਪਿੰਗ ਦਾ ਦੋਸ਼ ਲਾਉਣ ਵਾਲੇ ਵ੍ਹਿਸਲ ਬਲੋਅਰ ਗ੍ਰਿਗੋਰੀ ਰੋਡਚੇਂਕੋਵ ਦੇ ਦਾਅਵਿਆਂ ਨੂੰ ਰੱਦ ਕਰਨ ਵਾਲਾ 'ਸਬੂਤ' ਵਿਸ਼ਵ ਡੋਪਿੰਗ ਰੋਕੂ ਏਜੰਸੀ ਨੂੰ ਭੇਜ ਦਿੱਤਾ ਹੈ।
ਰੂਸੀ ਜਾਂਚ ਕਮੇਟੀ ਨੇ ਇਕ ਬਿਆਨ 'ਚ ਕਿਹਾ, ''ਜਾਂਚਕਾਰਾਂ ਨੇ ਸੋਚੀ ਡੋਪਿੰਗ ਰੋਕੂ ਲੈਬ ਵਿਚ ਐਥਲੀਟਾਂ ਦੇ ਡੋਪਿੰਗ ਨਮੂਨਿਆਂ ਦੇ ਅਜਿਹੇ ਸਬੂਤ ਇਕੱਠੇ ਕੀਤੇ ਹਨ, ਜਿਸ ਨਾਲ ਰਾਡਚੇਂਕੋਵ ਦੀ ਧੋਖਾਦੇਹੀ ਦਾ ਪਤਾ ਲੱਗਦਾ ਹੈ।'' ਕਮੇਟੀ ਨੇ ਕਿਹਾ ਕਿ ਉਸ ਨੇ ਵਾਡਾ ਨੂੰ ਡੋਪਿੰਗ ਨਮੂਨਿਆਂ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਦਸਤਾਵੇਜ਼ ਭੇਜੇ ਹਨ, ਜਿਹੜੇ ਵ੍ਹਿਸਲ ਬਲੋਅਰ ਦੇ ਦੋਸ਼ਾਂ ਦੇ ਉਲਟ ਹਨ।