ਰੁਪਏ ''ਚ 11 ਪੈਸੇ ਦੀ ਕਮਜ਼ੋਰੀ, 68.15 ''ਤੇ ਖੁੱਲ੍ਹਿਆ

05/23/2018 11:02:14 AM

ਨਵੀਂ ਦਿੱਲੀ — ਡਾਲਰ ਦੇ ਮੁਕਾਬਲੇ ਰਪਿਆ ਅੱਜ 11 ਪੈਸੇ ਡਿੱਗ ਕੇ 68.15 ਦੇ ਪੱਧਰ 'ਤੇ ਖੁੱਲ੍ਹਿਆ ਹੈ। ਜ਼ਿਕਰਯੋਗ ਹੈ ਕਿ ਰੁਪਏ 'ਚ ਕੱਲ੍ਹ ਹਲਕੀ ਰਿਕਵਰੀ ਦੇਖਣ ਨੂੰ ਮਿਲੀ ਸੀ। ਬੈਂਕਾਂ ਅਤੇ ਨਿਰਯਾਤਕਾਂ ਦੀ ਡਾਲਰ ਦੀ ਵਿਕਰੀ ਨਾਲ ਰੁਪਏ 'ਚ ਦੋ ਦਿਨ ਦੀ ਗਿਰਾਵਟ ਤੋਂ ਬਾਅਦ ਕੱਲ੍ਹ 8 ਪੈਸੇ ਦਾ ਸੁਧਾਰ ਹੋਇਆ ਅਤੇ ਇਹ 68.04 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।