ਹਰ ਕਿਸੇ ਲਈ RSS ''ਚ ਜਾਣਾ ਹੋਵੇ ਜ਼ਰੂਰੀ: ਅਨਿਲ ਵਿੱਜ

05/30/2018 4:56:16 PM

ਹਰਿਆਣਾ— ਹਰਿਆਣਾ ਦੇ ਮੰਤਰੀ ਅਨਿਲ ਵਿੱਜ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿੰਦੇ ਹਨ। ਕੁਝ ਦਿਨ ਪਹਿਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤੁਲਨਾ ਨਿਪਾਹ ਨਾਲ ਕਰਨ ਦੇ ਬਾਅਦ ਬੁੱਧਵਾਰ ਨੂੰ ਉਨ੍ਹਾਂ ਨੇ ਨਵਾਂ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਕੁਝ ਸਮੇਂ ਲਈ ਆਰ.ਐਸ.ਐਸ ਨਾਲ ਜੁੜਨਾ ਚਾਹੀਦਾ ਹੈ। 


ਆਰ.ਐਸ.ਐਸ ਦੇ ਇਕ ਪ੍ਰੋਗਰਾਮ 'ਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁੱਖਰਜੀ ਨੂੰ ਸੱਦਾ ਭੇਜਿਆ ਗਿਆ ਹੈ। ਇਸ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਇਸੀ ਵਿਚਕਾਰ ਵਿੱਜ ਨੇ ਮੁੱਖਰਜੀ ਨੂੰ ਬੁਲਾਏ ਜਾਣ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਰ.ਐਸ.ਐਸ ਇਕ ਰਾਸ਼ਟਰਵਾਦੀ ਸੰਗਠਨ ਹੈ ਜੋ ਕਿਸੀ ਦੇ ਵਿਅਕਤੀਤੱਵ ਦਾ ਵਿਕਾਸ ਕਰਦਾ ਹੈ।