ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ

05/26/2018 4:24:57 PM

ਝਬਾਲ/ਬੀੜ ਸਾਹਿਬ 26 ਮਈ, (ਲਾਲੂਘੁੰਮਣ,ਬਖਤਾਵਰ)—ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਛਤਰ ਛਾਇਆ ਹੇਠ ਚੱਲ ਰਹੀ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ਼ ਝਬਾਲ ਦਾ ਇਸ ਸਾਲ ਸੀ.ਬੀ.ਐਸ.ਈ. ਨਵੀਂ ਦਿਲੀ ਵੱਲੋਂ ਲਈ ਗਈ ਪਰੀਖਿਆ 'ਚੋਂ 100 ਫੀਸਦੀ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਮੈਡਮ ਉਰਮਿੰਦਰ ਕੌਰ ਨੇ ਦੱਸਿਆ ਕਿ ਸੀ.ਬੀ.ਐੱਸ.ਈ. ਨਵੀਂ ਦਿੱਲੀ ਵੱਲੋਂ ਅੰਮ੍ਰਿਤਸਰ ਵਿਖੇ ਬਣਾਏ ਗਏ ਮੁੱਖ ਸੈਂਟਰ 'ਚ ਬਾਰਵੀਂ ਜਮਾਤ ਦੇ ਲਏ ਗਏ ਇਮਤਿਹਾਨਾਂ 'ਚ ਉਨ੍ਹਾਂ ਦੇ ਸਕੂਲ ਦੇ 70 ਬੱਚਿਆਂ ਵੱਲੋਂ ਪੇਪਰ ਦਿੱਤੇ ਗਏ ਸਨ, ਜਿੰਨ੍ਹਾਂ ਇਮਤਿਹਾਨਾਂ ਚੋਂ ਉਨ੍ਹਾਂ ਦੇ ਸਕੂਲ ਦੇ ਸਾਰੇ ਦੇ ਸਾਰੇ 70 ਬੱਚੇ ਪਾਸ ਹੋਣ 'ਚ ਸਫਲ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਸਕੂਲ ਸਰਹੱਦੀ ਪੇਂਡੂ ਖੇਤਰ 'ਚ ਹੋਣ ਦੇ ਬਾਵਜੂਦ ਸ਼ਹਿਰੀ ਖੇਤਰ ਦੇ ਵੱਡੇ ਸਕੂਲਾਂ ਦੇ ਮੁਕਾਬਲੇ 'ਚ ਵਿਦਿਆ ਦੇ ਖੇਤਰ 'ਚ ਵਧੀਆ ਪ੍ਰੀਤਿਭਾ ਵਿਖਾ ਰਿਹਾ ਹੈ। ਇਸ ਮੌਕੇ ਮੈਨੇਜਮੈਂਟ ਅਤੇ ਸਕੂਲ ਪ੍ਰਿੰਸੀਪਲ ਮੈਡਮ ਉਰਮਿੰਦਰ ਕੌਰ ਨੇ ਇਨ੍ਹਾਂ ਬੱਚਿਆਂ ਨੂੰ ਸਫਲਤਾ ਲਈ ਵਧਾਈ  ਦਿੰਦਿਆਂ ਭਵਿੱਖ ਹੋਰ ਉਪਲੱਭਦੀਆਂ ਪ੍ਰਾਪਤ ਕਰਨ ਲਈ ਅਸ਼ੀਰਵਾਦ ਦਿੱਤਾ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਸ ਸਫ਼ਲਤਾ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ  ਦੇ ਸਿਰ ਬੰਨਿਆ।