ਸੋਸ਼ਲ ਮੀਡੀਆ ''ਤੇ ਵੀਡੀਓ ਸ਼ੇਅਰ ਕਰਕੇ ਰਾਜਵਰਧਨ ਰਾਠੌਰ ਨੇ ਕੋਹਲੀ ਨੂੰ ਕੀਤਾ ਚੈਲੇਂਜ

05/23/2018 10:24:51 AM

ਨਵੀਂ ਦਿੱਲੀ— ਦੇਸ਼ ਨੂੰ ਫਿੱਟ ਰੱਖਣ ਦੇ ਲਈ ਦੇਸ਼ ਦੇ ਖੇਡ ਮੰਤਰੀ ਰਾਜਵਰਧਨ ਇਕ ਨਵੀਂ ਮੁਹਿੰਮ ਦੇ ਨਾਲ ਸੋਸ਼ਲ ਮੀਡੀਆ 'ਤੇ ਆਏ ਹਨ, ਰਾਠੌੜ ਨੇ ਕਿਹਾ,' ਅਸੀਂ ਫਿੱਟ ਤਾਂ ਇੰਡੀਆ ਫਿੱਟ' ਹੈਸ਼ਟੈਗ ਤੋ ਟਵਿਟਰ 'ਤੇ ਇਹ ਫਿਟਨੈਸ ਚੈਲੇਂਜ ਸ਼ੁਰੂ ਕੀਤਾ ਹੈ। ਟਵਿਟਰ 'ਤੇ ਅਪਲੋਡ ਇਸ ਵੀਡੀਓ 'ਚ ਉਹ ਆਪਣੇ ਆਫਿਸ 'ਚ ਹੀ ਪੁਸ਼ਅੱਪ ਕਰਦੇ ਨਜ਼ਰ ਆ ਰਹੇ ਹਨ। ਚੈਲੇਂਜ ਦੇ ਲਈ ਰਾਠੌੜ ਲੋਕਾਂ ਨੂੰ ਕਸਰਤ ਕਰਦੇ ਹੋਏ ਆਪਣਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦੇ ਲਈ ਕਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਨ ਦੀ ਪ੍ਰੇਰਣਾ ਉਨ੍ਹਾਂ ਨੇ ਨਰਿੰਦਰ ਮੋਦੀ ਤੋਂ ਲਈ ਹੈ। ਉਨ੍ਹਾਂ ਨੇ ਕਿਹਾ, 'ਮੈਂ ਜਦੋਂ ਪ੍ਰਧਾਨਮੰਤਰੀ ਜੀ ਨੂੰ ਦੇਖਦਾ ਹਾਂ ਤਾਂ ਉਨ੍ਹਾਂ ਤੋਂ ਪ੍ਰੇਰਿਤ ਹੁੰਦਾ ਹਾਂ। ਉਨ੍ਹਾਂ 'ਚ ਇਕ ਜ਼ਬਰਦਸਤ ਊਰਜਾ ਹੈ ਦਿਨ ਰਾਤ ਕੰਮ ਕਰਨ ਦੀ। ਮੈਂ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਕਸਰਤ ਕਰਦੇ ਹੋਏ ਵੀਡੀਓ ਬਣਾਓ ਅਤੇ ਦੂਸਰਿਆਂ ਨੂੰ ਪ੍ਰੇਰਿਤ ਕਰੋਂ।


ਰਾਠੌੜ ਨੇ ਆਪਣੇ ਟਵੀਟ 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਓਲੰਪਿਕ ਤਮਗੇ ਜੇਤੂ ਬੈਡਮਿੰਟਰ ਖਿਡਾਰੀ ਸਾਇਨਾ ਨੇਹਵਾਲ ਅਤੇ ਅਭਿਨੇਤਾ ਰਿਤਰਿਕ ਰੋਸ਼ਨ ਨੂੰ ਟੈਗ ਕਰਦੇ ਉਨ੍ਹਾਂ ਨੂੰ ਵੀ ਇਸਦੇ ਲਈ ਚੈਲੇਂਜ ਕੀਤਾ ਹੈ, ਰਾਜਵਰਧਨ ਖੁਦ ਵੀ ਖਿਡਾਰੀ ਰਹਿ ਚੁੱਕੇ ਹਨ ਅਤੇ ਓਲੰਪਿਕ 'ਚ ਦੇਸ਼ ਦੇ ਲਈ ਤਮਗਾ ਵੀ ਲਿਆ ਚੁੱਕੇ ਹਨ।