ਰੇਡਿਓ ਮਿਰਚੀ ਦੀ ਗਰੁੱਪ ਮੈਨੇਜਰ ਦੀ ਨਾਲੇ ''ਚ ਡਿੱਗਣ ਨਾਲ ਮੌਤ

05/02/2018 3:31:29 PM

ਨੋਇਡਾ— ਨੋਇਡਾ 'ਚ ਤੇਜ਼ ਰਫਤਾਰ ਦੌਰਾਨ ਸੜਕ ਹਾਦਸਿਆਂ 'ਚ ਹੋ ਰਹੇ ਵਾਧੇ 'ਚ ਇਕ ਹੋਰ ਮਾਮਲੇ 'ਚ ਰੇਡਿਓ ਮਿਰਚੀ ਦੀ ਗਰੁੱਪ ਮੈਨੇਜਰ ਤਾਨੀਆ ਖੰਨਾ ਮੌਤ ਹੋ ਗਈ। ਮਿਲੀ ਜਾਣਕਾਰੀ 'ਚ ਬੀਤੀ ਰਾਤ ਨੋਇਡਾ ਦੇ ਸੈਕਟਰ-85 'ਚ ਇਹ ਦਰਦਨਾਕ ਸੜਕ ਹਾਦਸਾ ਹੋਇਆ, ਜਿਸ 'ਚ ਰੇਡਿਓ ਮਿਰਚੀ ਦੀ ਗਰੁੱਪ ਮੈਨੇਜਰ ਦੀ ਮੌਕੇ 'ਤੇ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ 1.30 ਵਜੇ ਵਾਪਰਿਆ।
ਜਾਣਕਾਰੀ ਅਨੁਸਾਰ, ਮ੍ਰਿਤਕਾ 26 ਸਾਲ ਤਾਨੀਆ ਖੰਨਾ ਰੇਡਿਓ ਦੀ ਗਰੁੱਪ ਮੈਨੇਜਰ (ਸੇਲਸ) ਸੀ। ਉਹ ਮੰਗਲਵਾਰ ਦੇਰ ਰਾਤ ਦਿੱਲੀ ਸਥਿਤ ਆਪਣੇ ਦਫ਼ਤਰ ਤੋਂ ਗ੍ਰੇਟਰ ਨੋਇਡਾ ਵੱਲ ਜਾ ਰਹੀ ਸੀ। ਹਾਦਸੇ ਦੇ ਸਮੇਂ ਕਾਰ ਦੀ ਰਫਤਾਰ ਬਹੁਤ ਤੇਜ਼ ਸੀ। ਨੋਇਡਾ ਸੈਕਟਰ-85 ਦੇ ਇਕ ਨਾਲੇ ਨਜ਼ਦੀਕ ਪਹੁੰਚ ਕੇ ਕਾਰ ਨੇ ਸੰਤੁਲਨ ਗੁਆ ਲਿਆ ਅਤੇ ਤਾਨੀਆ ਖੰਨਾ ਕਾਰ ਸਮੇਤ ਨਾਲੇ 'ਚ ਜਾ ਡਿੱਗੀ। ਕਾਰ ਦੇ ਨਾਲੇ 'ਚ ਡਿੱਗਦੇ ਹੀ ਮੌਤ ਹੋ ਗਈ। ਪੁਲਸ ਨੂੰ ਇਸ ਘਟਨਾ ਦੀ ਸੂਚਨਾ ਇਕ ਘੰਟੇ ਬਾਅਦ ਰਾਤ 'ਚ ਲੱਗਭਗ 2.30 ਵਜੇ ਹੋਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਚ ਪਹੁੰਚੀ ਅਤੇ ਕਾਰ ਸਮੇਤ ਤਾਨੀਆ ਦੀ ਲਾਸ਼ ਨੂੰ ਨਾਲੇ ਚੋਂ ਕੱਢਿਆ ਗਿਆ

PunjabKesari
ਦੱਸਣਾ ਚਾਹੁੰਦੇ ਹਾਂ ਕਿ ਤਾਨੀਆ ਖੰਨਾ ਗਾਜੀਆਬਾਦ 'ਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਤਾਨੀਆ ਦੀ ਮੌਤ ਨਾਲੇ 'ਚ ਭਰੇ 4 ਫੁੱਟ ਪਾਣੀ 'ਚ ਡੁੱਬਣ ਨਾਲ ਹੋਈ ਹੈ ਪਰ ਪੁਲਸ ਪੋਸਟਮਾਰਟਮ ਰਿਪੋਰਟ ਆਉਣ ਤੋਂ ਪਹਿਲਾਂ ਕੁਝ ਵੀ ਕਹਿ ਨਹੀਂ ਸਕਦੀ।


Related News