'ਰਾਵਣ' 'ਤੇ ਇਕ ਰਾਮ ਹੀ ਕਾਫੀ ਹੁੰਦਾ ਹੈ: CM ਰਮਨ ਸਿੰਘ

05/27/2018 4:40:59 PM

ਰਾਏਪੁਰ— ਛੱਤੀਸਗੜ੍ਹ ਦੇ ਮੁੱਖਮੰਤਰੀ ਰਮਨ ਸਿੰਘ ਨੇ ਇਕ ਪ੍ਰੋਗਰਾਮ ਦੌਰਾਨ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਵਣ ਦੇ ਭਲੇ ਹੀ 10 ਸਿਰ ਹੋ ਜਾਣ ਪਰ ਉਨ੍ਹਾਂ ਦੇ ਲਈ ਇਕ ਰਾਮ ਹੀ ਕਾਫੀ ਰਹਿੰਦਾ ਹੈ। ਮਤਲਬ ਇਹ ਹੈ ਕਿ ਛੱਤੀਸਗੜ੍ਹ 'ਚ ਇਸੀ ਸਾਲ ਦੇ ਅੰਤ 'ਚ ਵਿਧਾਨਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਇੱਥੇ ਪਿਛਲੇ ਤਿੰਨ ਵਾਰ ਤੋਂ ਭਾਰਤੀ ਜਨਤਾ ਪਾਰਟੀ ਹੀ ਸੱਤਾ 'ਤੇ ਕਬਜ਼ਾ ਕਰ ਰਹੀ ਹੈ। 


ਛੱਤੀਸਗੜ੍ਹ ਰਾਜ ਦੇ ਗਠਨ ਦੇ ਬਾਅਦ ਅਜੀਤ ਜੋਗੀ ਦੇ ਕਾਰਜਕਾਲ ਨੂੰ ਛੱਡਣ ਦੇ ਬਾਅਦ ਰਮਨ ਸਿੰਘ ਹੀ ਸੀ.ਐਮ ਰਹੇ। ਰਾਜ ਦੀ 91 ਵਿਧਾਨਸਭਾ ਸੀਟਾਂ 'ਚੋਂ 45 ਤੋਂ ਜ਼ਿਆਦਾ ਸੀਟਾਂ ਲਿਆ ਕੇ ਬੀ.ਜੇ.ਪੀ ਤਿੰਨ ਵਾਰ ਸੱਤਾ 'ਚ ਬਰਕਰਾਰ ਹੈ। ਇਸ ਵਾਰ ਅਜੀਤ ਜੋਗੀ ਵੀ ਕਾਂਗਰਸ ਤੋਂ ਵੱਖ ਹੋ ਕੇ ਪਾਰਟੀ ਬਣਾ ਚੁੱਕੇ ਹਨ। 
ਛੱਤੀਸਗੜ੍ਹ ਦੀ ਸੱਤਾ 'ਚ ਵਾਪਸੀ ਦਾ ਸਪਨਾ ਦੇਖ ਰਹੀ ਕਾਂਗਰਸ ਲਈ ਅਜੀਤ ਜੋਗੀ ਦਾ ਪਾਰਟੀ ਬਣ ਕੇ ਲੜਨਾ ਹੋਰ ਨੁਕਸਾਨਦਾਇਕ ਹੋ ਸਕਦਾ ਹੈ। ਤੀਜੀ ਪਾਰਟੀ ਦੇ ਆ ਜਾਣ ਨਾਲ ਇਸ ਵਾਰ ਲੜਾਈ ਹੋਰ ਦਿਲਚਸਪ ਹੋ ਸਕਦੀ ਹੈ। ਅਜਿਹੇ 'ਚ ਚੌਥੀ ਵਾਰ ਵੀ ਸਰਕਾਰ ਬਣਾਉਣ ਬੀ.ਜੇ.ਪੀ ਲਈ ਇਕਦਮ ਆਸਾਨ ਨਹੀਂ ਹੋਵੇਗਾ।


Related News