ਪੰਜਾਬ ਰੋਡਵੇਜ਼ ਦੀ ਜੁਆਇੰਟ ਕਮੇਟੀ ਨਹੀਂ ਕਰੇਗੀ ਕੱਲ ਚੱਕਾ ਜਾਮ

05/22/2018 5:32:50 PM

ਜਲੰਧਰ (ਪੁਨੀਤ)— ਪੈਂਡਿੰਗ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਦੀ ਜੁਆਇੰਟ ਕਮੇਟੀ ਵੱਲੋਂ 23 ਮਈ ਨੂੰ ਕੀਤੇ ਜਾ ਰਹੇ ਬੱਸਾਂ ਦੇ ਚੱਕਾ ਜਾਮ ਦੇ ਪ੍ਰੋਗਰਾਮ ਨੂੰ ਫਿਲਹਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧ 'ਚ ਐਕਸ਼ਨ ਕਮੇਟੀ ਦੇ ਮੈਂਬਰਾਂ ਦੀ ਚੰਡੀਗੜ੍ਹ 'ਚ ਅੱਜ ਸਬੰਧਤ ਅਧਿਕਾਰੀਆਂ ਦੇ ਨਾਲ ਮੁਲਾਕਾਤ ਹੋਈ ਪਰ ਨਤੀਜਾ ਨਹੀਂ ਨਿਕਲ ਪਾਇਆ। 
ਐਸੋਸੀਏਸ਼ਨ ਦੇ ਪ੍ਰਦੀਪ ਕੁਮਾਰ ਅਤੇ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ਾਮ ਦੇ ਸਮੇਂ ਸਬੰਧਤ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਦੇ ਨਾਲ ਕਮੇਟੀ ਮੈਂਬਰਾਂ ਦੀ ਮੁਲਾਕਾਤ ਹੋਈ, ਜਿਸ 'ਚ ਚੱਕਾ ਜਾਮ ਦਾ ਫੈਸਲਾ ਫਿਲਹਾਲ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਮੰਤਰੀ ਸਹਿਬਾਨ ਨੇ ਇਸ ਸਬੰਧ 'ਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਲਈ 45 ਦਿਨਾਂ ਦਾ ਸਮਾਂ ਮੰਗਿਆ ਹੈ। ਪ੍ਰਦੀਪ ਦੱਸਿਆ ਕਿ ਜੇਕਰ 45 ਦਿਨਾਂ 'ਚ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਚੱਕਾ ਜਾਮ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ, ਜਿਸ ਦੇ ਲਈ ਸਬੰਧਤ ਵਿਭਾਗ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ।