ਪੰਜਾਬ ਪੁਲਸ ਦਾ ਏ.ਐਸ.ਆਈ. ਰਿਸ਼ਵਤ ਲੈਂਦਾ ਰੰਗੇ ਹਥੀਂ ਕਾਬੂ

05/18/2018 2:18:41 PM

ਤਰਨਤਾਰਨ (ਰਮਨ,ਰਾਜੂ) ਪੰਜਾਬ ਪੁਲਸ ਵਿਚ ਤਾਇਨਾਤ ਇਕ ਏ.ਐਸ.ਆਈ. ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹਥੀਂ ਕਾਬੂ ਕੀਤਾ ਗਿਆ ਹੈ ਅਤੇ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਵਿਜੀਲੈਂਸ ਟੀਮ ਦੀ ਡੀ.ਐਸ.ਪੀ. ਕਵਲਦੀਪ ਕੌਰ ਨੇ ਦੱਸਿਆ ਕਿ ਥਾਣਾ ਸਰਾਏ ਅਮਾਨਤ ਖਾਂ ਦੇ ਅਧੀਨ ਤਾਇਨਾਤ ਏ.ਐਸ.ਆਈ. ਅੰਗਰੇਜ਼ ਸਿੰਘ ਨੇ ਦੋ ਪਾਰਟੀਆਂ ਵਿਚ ਰਾਜ਼ੀਨਾਵਾਂ ਕਰਵਾਉਣ ਸਬੰਧੀ 3000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸ ਤਹਿਤ ਅੱਜ ਥਾਣਾ ਸਰਾਏ ਅਮਾਨਤ ਖਾਂ ਤੋਂ ਜ਼ਿਲਾ ਪੁਲਸ ਤਰਨ ਤਾਰਨ ਦੀ ਵਿਜੀਲੈਂਸ ਟੀਮ ਨੇ ਏ.ਐਸ.ਆਈ. ਨੂੰ 3000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹਾਥੀਂ ਕਾਬੂ ਕਰ ਕੀਤਾ।