ਪ੍ਰੋ ਬਾਸਕਟਬਾਲ ਲੀਗ ਦਾ ਟ੍ਰਾਇਲ 13 ਮਈ ਨੂੰ ਦਿੱਲੀ ''ਚ

05/08/2018 4:34:14 PM

ਨਵੀਂ ਦਿੱਲੀ (ਬਿਊਰੋ)— ਭਾਰਤ 'ਚ 9 ਜੂਨ ਤੋਂ 26 ਅਗਸਤ ਵਿਚਾਲੇ ਹੋਣ ਵਾਲੀ ਪਹਿਲੀ ਬਾਸਕਟਬਾਲ ਲੀਗ (3 ਬੀ.ਐੱਲ.) ਦੇ ਲਈ ਟ੍ਰਾਇਲਸ 13 ਮਈ ਨੂੰ ਦਿੱਲੀ 'ਚ ਹੋਣਗੇ। ਇੱਥੇ ਜਾਰੀ ਬਿਆਨ ਦੇ ਮੁਤਾਬਕ ਇਹ ਲੀਗ ਐੱਫ.ਆਈ.ਬੀ.ਏ. ਤੋਂ ਮਾਨਤਾ ਪ੍ਰਾਪਤ ਹੈ ਜੋ 3 3 3 ਫਾਰਮੈਟ 'ਚ ਖੇਡੀ ਜਾਵੇਗੀ। ਇਹ 5 3 5 ਫਾਰਮੈਟ ਦਾ ਛੋਟਾ ਸਵਰੂਪ ਹੈ ਜਿਸ ਨੂੰ ਓਲੰਪਿਕ ਖੇਡ ਦੇ ਰੂਪ 'ਚ ਮਾਨਤਾ ਦਿੱਤੀ ਗਈ ਹੈ ਅਤੇ ਇਹ ਟੋਕੀਓ ਓਲੰਪਿਕ  2020 'ਚ ਸ਼ਾਮਲ ਹੈ।

ਭਾਰਤ 'ਚ 3 ਬੀ.ਐੱਲ. ਦੇ ਸ਼ੁਰੂਆਤੀ ਸੈਸ਼ਨ 'ਚ 12 ਟੀਮਾਂ ਸ਼ਾਮਲ ਹੋਣਗੀਆਂ। ਇਸ 'ਚ ਡੇਲਹੀ ਹੂਪਰਸ, ਚੰਡੀਗੜ੍ਹ ਬੀਸਟਸ, ਜੈਪੁਰ ਰੀਗਲਸ, ਆਈਜਲ ਲੀਜੈਂਡਸ, ਕੋਲਕਾਤਾ ਵਾਰੀਅਰਸ, ਅਹਿਮਦਾਬਾਦ ਵਿੰਗਰਸ, ਬੈਂਗਲੁਰੂ ਮਾਚਾ, ਗੋਆ ਸਪਿਨਰਸ, ਕੋਚੀ ਨਾਈਟਸ, ਹੈਦਰਾਬਾਦ ਬੈਲਰਸ, ਚੇਨਈ ਆਈਕਨਸ ਅਤੇ ਮੁੰਬਈ ਹਸਲਰਸ ਸ਼ਾਮਲ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਦੇ ਪਹਿਲੇ ਸੈਸ਼ਨ 'ਚ ਅਮਜਯੋਤ ਸਿੰਘ, ਪਲਪ੍ਰੀਤ ਸਿੰਘ ਬਰਾਰ, ਬਿਕਰਮਜੀਤ ਗਿੱਲ, ਇੰਦਰਬੀਰ ਸਿੰਘ ਗਿੱਲ, ਲਿਆਂਡਰੋ ਲੀਮਾ ਜਿਹੇ ਕੌਮਾਂਤਰੀ ਖਿਡਾਰੀ ਹਿੱਸਾ ਲੈਣਗੇ। ਇਸ ਦੇ ਮੈਚ ਦਿੱਲੀ, ਮੁੰਬਈ, ਕੋਲਕਾਤਾ, ਬੈਂਗਲੁਰੂ, ਚੇਨਈ ਅਤੇ ਆਈਜਲ 'ਚ 9 ਤੋਂ 26 ਅਗਸਤ ਵਿਚਾਲੇ ਖੇਡੇ ਜਾਣਗੇ। ਦਿੱਲੀ 'ਚ ਟ੍ਰਾਇਲਸ ਸਿਰੀ ਫੋਰਟ ਬਾਸਕਟਬਾਲ ਕੋਰਟ 'ਤੇ ਹੋਣਗੇ।