ਵਿਨੇ ਕਟਿਆਰ ਨੇ ਕਿਉਂ ਪ੍ਰਿਯੰਕਾ ਚੋਪੜਾ ਨੂੰ ਕਿਹਾ ਭਾਰਤ ਛੱਡ ਦੇਵੇ, ਜਾਣੋ

05/25/2018 2:18:00 PM

ਨਵੀਂ ਦਿੱਲੀ(ਬਿਊਰੋ)— ਯੂਨੀਸੈਫ ਬ੍ਰਾਂਡ ਅੰਬੈਸਡਰ ਵਜੋਂ ਰੋਹਿੰਗਿਆ ਸ਼ਰਨਾਰਥੀਆਂ ਨਾਲ ਬੰਗਲਾਦੇਸ਼ 'ਚ ਬਾਲੀਵੁੱਡ ਤੇ ਹਾਲੀਵੁੱਡ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਵਲੋਂ ਮੁਲਾਕਾਤ ਕਰਨ 'ਤੇ ਭਾਜਪਾ ਨੇਤਾ ਵਿਨੇ ਕਟਿਆਰ ਨੇ ਫਿਲਮ ਅਭਿਨੇਤਰੀ ਪ੍ਰਿਯੰਕਾ ਨੂੰ ਭਾਰਤ ਛੱਡਣ ਲਈ ਕਿਹਾ ਹੈ। ਰੋਹਿੰਗਿਆ ਸ਼ਰਨਾਰਥੀ ਮੁੱਦੇ 'ਤੇ ਕਟਿਆਰ ਨੇ ਕਿਹਾ ਕਿ ਰੋਹਿੰਗਿਆ ਸ਼ਰਨਾਰਥੀ ਨਾ ਸਿਰਫ ਦੂਜਿਆਂ ਦੀ ਜ਼ਿੰਦਗੀ ਖੋਹ ਲੈਂਦੇ ਹਨ ਸਗੋਂ ਹੋਰਨਾਂ ਲੋਕਾਂ ਦਾ ਮਾਸ ਵੀ ਖਾਂਦੇ ਹਨ। ਪ੍ਰਿਯੰਕਾ ਨੂੰ ਤੁਰੰਤ ਹੀ ਦੇਸ਼ 'ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਪ੍ਰਿਯੰਕਾ ਨੂੰ ਉਥੇ ਨਹੀਂ ਜਾਣਾ ਚਾਹੀਦਾ ਸੀ। ਇਹ ਉਸ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਪਰ ਇਹ ਗੱਲ ਠੀਕ ਨਹੀਂ। ਜਿਨ੍ਹਾਂ ਲੋਕਾਂ ਨੂੰ ਰੋਹਿੰਗਿਆ ਭਾਈਚਾਰੇ ਨਾਲ ਹਮਦਰਦੀ ਹੈ, ਨੂੰ ਭਾਰਤ 'ਚ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ । ਰੋਹਿੰਗਿਆ ਲੋਕਾਂ ਨੇ ਬਹੁਤ ਸਾਰੇ ਹਿੰਦੂਆਂ ਨੂੰ ਕਤਲ ਕੀਤਾ ਹੈ। ਇਸ ਲਈ ਉਨ੍ਹਾਂ ਦਾ ਜਿਊਂਦਾ ਰਹਿਣਾ ਭਾਰਤ ਲਈ ਖਤਰਨਾਕ ਹੈ।

ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਜਲਦ ਹੀ ਸਲਮਾਨ ਖਾਨ, ਤੱਬੂ ਤੇ ਦਿਸ਼ਾ ਪਟਾਨੀ ਨਾਲ 'ਭਾਰਤ' ਫਿਲਮ 'ਚ ਨਜ਼ਰ ਆਵੇਗੀ। ਅਲੀ ਅੱਬਾਸ ਨਿਰਦੇਸ਼ਿਤ ਇਸ ਫਿਲਮ 'ਚ ਦਿਸ਼ਾ ਪਟਾਨੀ, ਪ੍ਰਿਯੰਕਾ ਚੋਪੜਾ ਤੋਂ ਬਾਅਦ ਹੁਣ ਤੱਬੂ ਨੂੰ ਕਾਸਟ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਖੁਦ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਟਵਿਟਰ ਰਾਹੀਂ ਸ਼ੇਅਰ ਕੀਤੀ ਹੈ। ਤੱਬੂ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ''ਆਖਿਰਕਾਰ ਇਹ ਹੋ ਰਿਹਾ ਹੈ। ਤੁਹਾਡੇ ਨਾਲ ਕੰਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ, ਬਹੁਤ ਸਾਰਾ ਪਿਆਰ''। ਇਸ ਤੋਂ ਪਹਿਲਾਂ ਤੱਬੂ 'ਗੋਲਮਾਲ ਅਗੇਨ' 'ਚ ਨਜ਼ਰ ਆਈ ਸੀ।ਇਹ ਫਿਲਮ 2019 'ਚ ਈਦ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।