ਪ੍ਰੈੱਸ ਕਲੱਬ ਬਲਾਕ ਵਲਟੋਹਾ ਦੀ ਹੋਈ ਚੋਣ, ਕਾਮਰੇਡ ਰਣਜੀਤ ਸਿੰਘ ਪ੍ਰਧਾਨ ਨਿਯੁਕਤ

04/25/2018 3:46:38 PM

ਵਲਟੋਹਾ/ਅਮਰਕੋਟ, (ਗੁਰਮੀਤ ਸਿੰਘ/ਅਮਰਗੋਰ/ਸੰਦੀਪ)— ਬਲਾਕ ਵਲਟੋਹਾ ਅਧੀਨ ਆਉਂਦੇ ਸਮੂਹ ਪੱਤਰਕਾਰਾਂ ਦੀ ਮੀਟਿੰਗ ਹਲਕਾ ਖੇਮਕਰਨ ਪ੍ਰੈੱਸ ਕਲੱਬ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਵਲਟੋਹਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਪੱਤਰਕਾਰਾਂ ਨੂੰ ਫੀਲਡ 'ਚ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬਲਾਕ ਵਲਟੋਹਾ ਦੇ ਪ੍ਰਧਾਨ ਦੀ ਚੋਣ ਲਈ ਮਤਾ ਪਾਸ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਕਾਮਰੇਡ ਰਣਜੀਤ ਸਿੰਘ ਬਹਾਦਰਨਗਰ ਨੂੰ ਬਲਾਕ ਵਲਟੋਹਾ ਦਾ ਪ੍ਰਧਾਨ ਚੁਣ ਲਿਆ ਗਿਆ, ਜਦ ਕਿ ਹਰਦਿਆਲ ਸਿੰਘ ਨੂੰ ਮੀਤ ਪ੍ਰਧਾਨ, ਦਲਜਿੰਦਰ ਸਿੰਘ ਰਾਜਪੂਤ ਨੂੰ ਸਕੱਤਰ, ਹੀਰਾ ਸਿੰਘ ਕੰਡਾ ਨੂੰ ਮੀਤ ਸਕੱਤਰ ਅਤੇ ਅਮਰਗੋਰ ਸਿੰਘ ਨੂੰ ਖਜਾਨਚੀ ਚੁਣਿਆ ਗਿਆ। ਇਸੇ ਤਰ੍ਹਾਂ ਰਾਜਵਿੰਦਰ ਸਿੰਘ ਰਾਜੂ, ਸੰਦੀਪ ਕੁਮਾਰ, ਬਚਿੱਤਰ ਸਿੰਘ, ਗੁਰਮੇਲ ਸਿੰਘ ਕੰਡਾਤ, ਅਵਤਾਰ ਸਿੰਘ ਲਵਲੀ ਅਤੇ ਗੁਰਬਾਜ ਸਿੰਘ ਗਿੱਲ ਨੂੰ ਸਰਪ੍ਰਸਤ ਥਾਪਿਆ ਗਿਆ। ਇਸ ਮੌਕੇ ਪ੍ਰੈੱਸ ਕਲੱਬ ਬਲਾਕ ਵਲਟੋਹਾ ਦੇ ਸਮੂਹ ਅਹੁਦੇਦਾਰਾਂ ਨੇ ਇਕ ਹੋਰ ਮਤਾ ਪਾਸ ਕਰਦਿਆਂ ਜੰਮੂ ਦੇ ਕਠੂਆ 'ਚ 8 ਸਾਲਾਂ ਮਾਸੂਮ ਬੱਚੀ ਨਾਲ ਵਾਪਰੀ ਘਿਨੌਣੀ ਘਟਨਾਂ ਦੀ ਸਖਤ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਦੱਸਿਆ ਕਿ 27 ਅਪ੍ਰੈਲ ਨੂੰ ਅਮਰਕੋਟ ਚੌਂਕ ਵਿਚ ਇਨਸਾਫ ਪਸੰਦ ਲੋਕਾਂ ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਂਡਲ ਮਾਰਚ ਵੀ ਕੱਢਿਆ ਜਾਵੇਗਾ, ਜਿਸ ਵਿਚ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਵੀ ਹਿੱਸਾ ਲੈਣਗੀਆ।