ਸ਼੍ਰੀਲੰਕਾ ਦੀ ਜੇ.ਵੀ.ਪੀ. ਪਾਰਟੀ ਰਾਸ਼ਟਰਪਤੀ ਵਿਵਸਥਾ ਖਤਮ ਕਰਨ ਦੀ ਕਰੇਗੀ ਕੋਸ਼ਿਸ਼

05/06/2018 3:50:01 PM

ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਦੀ ਕਮਿਊਨਿਸਟ ਪਾਰਟੀ ਜਨਤਾ ਵਿਮੁਕਤੀ ਪੇਰਾਮੁਨਾ (ਜੇ. ਵੀ. ਪੀ.) ਨੇ ਐਤਵਾਰ ਨੂੰ ਕਿਹਾ ਕਿ ਉਹ ਸੰਵਿਧਾਨ ਵਿਚ 20ਵੀਂ ਸੋਧ ਦਾ ਪ੍ਰਸਤਾਵ ਪੇਸ਼ ਕਰ ਕੇ ਪ੍ਰਸ਼ਾਸਨ ਵਿਚ ਸਰਬ ਸ਼ਕਤੀਸ਼ਾਲੀ ਰਾਸ਼ਟਰਪਤੀ ਸਿਸਟਮ ਦੇ ਖਾਤਮੇ ਦੀ ਮੰਗ ਕਰੇਗੀ। ਜੇ. ਵੀ. ਪੀ. ਦੇ ਸੀਨੀਅਰ ਮੈਂਬਰ ਵਿਜਿਤਾ ਹੇਰਾਥ ਨੇ ਕਿਹਾ,''ਅਸੀਂ ਜਲਦੀ ਹੀ ਤਾਮਿਲ ਅਤੇ ਮੁਸਲਿਮ ਘੱਟ ਗਿਣਤੀ ਦਲਾਂ ਨਾਲ ਗੱਲਬਾਤ ਸ਼ੁਰੂ ਕਰ ਕੇ ਉਨ੍ਹਾਂ ਦਾ ਸਮਰਥਨ ਮੰਗਾਂਗੇ।'' ਜਾਣਕਾਰੀ ਮੁਤਾਬਕ ਜਨਤਾ ਵਿਮੁਕਤੀ ਪੇਰਾਮੁਨਾ ਪਾਰਟੀ ਰਾਸ਼ਟਰਪਤੀ ਪ੍ਰਣਾਲੀ ਨੂੰ ਖਤਮ ਕਰਨ ਲਈ ਸੰਸਦ ਵਿਚ ਨਿੱਜੀ ਮੈਂਬਰ ਬਿੱਲ ਪੇਸ਼ ਕਰੇਗੀ। 20ਵੀਂ ਸੋਧ ਦਾ ਮੁੱਖ ਉਦੇਸ਼ ''ਕਾਰਜਕਾਰੀ ਪ੍ਰੈਜੀਡੈਂਸੀ'' (Executive Presidency) ਵਿਵਸਥਾ ਨੂੰ ਖਤਮ ਕਰਨਾ ਹੈ। ਹੇਰਾਥ ਨੇ ਕਿਹਾ,''ਅਸੀਂ ਸਾਰੇ ਜਾਣਦੇ ਹਾਂ ਕਿ ਜਿੰਨੇ ਵੀ ਰਾਸ਼ਟਰਪਤੀ ਚੁਣੇ ਗਏ, ਸਾਰਿਆਂ ਨੇ ਰਾਸ਼ਟਰਪਤੀ ਵਿਵਸਥਾ ਨੂੰ ਖਤਮ ਕਰਨ ਦਾ ਸੰਕਲਪ ਲਿਆ ਸੀ। ਸਾਡਾ ਮੰਨਣਾ ਹੈ ਕਿ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ।''