ਪ੍ਰਦੂਸ਼ਣ ਮੁਕਤ ਵਾਤਾਵਰਣ ਅਤੇ ਮਿਲਾਵਟ ਰਹਿਤ ਭੋਜਨ ਲਈ ਵਿੱਢੀ ਮੁਹਿੰਮ ''ਚ ਯੋਗਦਾ ਪਾਉਣ ਦਾ ਸੱਦਾ

06/07/2018 7:38:42 AM

ਸੰਗਰੂਰ (ਬੇਦੀ, ਹਰਜਿੰਦਰ)—ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਮੰਗਲਾਵਰ ਨੂੰ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਗਰੂਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਆਰੰਭੀ 'ਤੰਦਰੁਸਤ ਪੰਜਾਬ' ਨਾਂ ਦੀ ਮੁਹਿੰਮ 'ਚ ਹਰੇਕ ਨਾਗਰਿਕ ਪੂਰੀ ਸਮਰਪਣ ਭਾਵਨਾ ਨਾਲ ਆਪਣਾ ਯੋਗਦਾਨ ਪਾਵੇ। ਇੰਡਸਟਰੀਅਲ ਚੈਂਬਰ ਵਿਖੇ ਆਯੋਜਿਤ ਜ਼ਿਲਾ ਪੱਧਰੀ ਸਮਾਗਮ ਦੌਰੀਨ ਬਤੌਰ ਮੁਖੀ ਮਹਿਮਾਨ ਸ਼ਾਮਲ ਹੁੰਦਿਆਂ ਸਿੰਗਲਾ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਇਕ ਨਾਜ਼ੁਕ ਮੁੱਦਾ ਹੈ ਅਤੇ ਜੇ ਅਸੀਂ ਲਗਾਤਾਰ ਇਸ 'ਚ ਵਿਗਾੜ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਕਰਦੇ ਰਹੇ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।
ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਹਰੇਕ ਨਾਗਰਿਕ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਨੂੰ ਯਕੀਨੀ ਬਣਾਏ ਅਤੇ ਬਿਹਤਰ ਸਮਾਜ ਦੀ ਸਿਰਜਣਾ ਲਈ ਚੰਗੀ ਸੋਚ ਪੈਦਾ ਕਰੇ। 'ਤੰਦਰੁਸਤ ਪੰਜਾਬ ਮਿਸ਼ਨ' ਆਰੰਭ ਕਰਨ ਦਾ ਮੁੱਖ ਉਦੇਸ਼ ਸਮੂਹ ਨਾਗਰਿਕਾਂ ਤੇ ਸੂਮਹ ਸਰਕਾਰੀ ਵਿਭਾਗਾਂ ਦੀ ਸ਼ਮੂਲੀਅਤ ਨਾਲ ਚੌਗਿਰਦੇ ਦੀ ਸਾਂਭ-ਸੰਭਾਲ ਅਤੇ ਸਭ ਤੋਂ ਅਹਿਮ ਭੋਜਨ ਪਦਾਪਥਾਂ 'ਚ ਵਧ ਰਹੀ ਮਿਲਾਵਟਖੋਰੀ ਦਾ ਮੁਕੰਮਲ ਤੌਰ 'ਤੇ ਖਾਤਮਾ ਕਰਨਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਕੈਂਸਰ ਜਿਹੀ ਨਾ ਮੁਰਾਦ ਬੀਮਾਰੀ ਦੀ ਮੁੱਢਲੇ ਪੜਾਅ 'ਚ ਹੀ ਰੋਕਥਾਮ ਨੂੰ ਯਕੀਨੀ ਬਣਾਉਣ ਲਈ ਹੋਮੀ ਭਾਬਾ ਕੈਂਸਰ ਕੇਅਰ ਹਸਪਤਾਲ ਸੰਗਰੂਰ ਤੋਂ ਜਲਦੀ ਹੀ ਇਕ ਵਿਸ਼ੇਸ਼ ਮੁਹਿੰਮ ਆਰੰਭ ਹੋਵੇਗੀ, ਜਿਸ 'ਚ ਪਹਿਲੇ ਪੜਾਅ ਵਜੋਂ ਬਲਾਕ ਸੰਗਰੂਰ ਦੇ ਹਰ ਘਰ 'ਚ ਜਾ ਕੇ ਮਾਹਰਾਂ ਦੀ ਟੀਮ ਵੱਲੋਂ ਕੈਂਸਰ ਦੇ ਲੱਛਣਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਅਜਿਹਾ ਕੋਈ ਵੀ ਮਾਰੂ ਲੱਛਣ ਸਾਹਮਣੇ ਆਉਣ 'ਤੇ ਪੀੜਤ ਦੇ ਧੁਕਵੇਂ ਇਲਾਜ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹਸਪਤਾਲਾਂ ਦੇ ਬਾਹਰ ਮੈਡੀਕਲ ਬਾਇਓ ਵੇਸਟ ਨੂੰ ਹਟਾਉਣ ਲਈ ਸਿਹਤ ਵਿਭਾਗ ੇ ਅਧਿਕਾਰੀਆਂ ਨੂੰ ਵੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।