ਪਰਿਵਾਰ ਵਧਾਉਣ ਦਾ ਮੂਡ ਹੈ ਤਾਂ ਖਾਓ ਸੀ-ਫੂਡ

05/26/2018 10:30:59 PM

ਨਵੀਂ ਦਿੱਲੀ— ਆਏ ਦਿਨ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜਕਲ ਔਰਤਾਂ ਲਈ ਸਭ ਤੋਂ ਵੱਡੀ ਸਮੱਸਿਆ ਪ੍ਰੈਗਨੈਂਸੀ ਸਬੰਧੀ ਆ ਰਹੀ ਹੈ। ਇਕ ਤਾਂ ਵਿਆਹ ਟਾਈਮ ਸਿਰ ਨਾ ਹੋਣ ਕਾਰਨ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਅਤੇ ਦੂਸਰੀਆਂ ਕੰਮਕਾਜੀ ਔਰਤਾਂ ਨੂੰ ਤਣਾਅ ਕਾਰਨ ਇਸ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਹੈ। ਇਸ ਸਮੱਸਿਆ ਦੇ ਹੱਲ 'ਤੇ ਕਈ ਖੋਜਾਂ ਹੋ ਰਹੀਆਂ ਹਨ ਪਰ ਜੋ ਨਵੀਂ ਖੋਜ ਸਾਹਮਣੇ ਆਈ ਹੈ ਉਹ ਬੇਹੱਦ ਆਸਾਨ ਹੈ।
ਜੇਕਰ ਤੁਸੀਂ ਆਪਣਾ ਪਰਿਵਾਰ ਵਧਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਰੋਜ਼ਾਨਾ ਦੇ ਖਾਣੇ ਵਿਚ ਸੀ-ਫੂਡ (ਸਮੁੰਦਰੀ ਖਾਣਾ) ਨੂੰ ਤੁਰੰਤ ਸ਼ਾਮਲ ਕਰੋ ਕਿਉਂਕਿ ਇਸ ਖੋਜ ਵਿਚ ਖੁਲਾਸਾ ਹੋਇਆ ਹੈ ਕਿ ਸੀ-ਫੂਡ ਖਾਣ ਵਾਲੇ ਲੋਕ ਸੈਕਸੁਅਲੀ ਤੌਰ 'ਤੇ ਤਕੜੇ ਹੁੰਦੇ ਹਨ ਅਤੇ ਔਰਤਾਂ ਜਲਦੀ ਗਰਭ ਧਾਰਨ ਕਰਦੀਆਂ ਹਨ। ਖੋਜ ਮੁਤਾਬਕ ਖੋਜ ਵਿਚ ਸ਼ਾਮਲ ਜੋੜਿਆਂ ਵਿਚੋਂ ਹਫਤੇ ਵਿਚ ਦੋ ਵਾਰ ਸਮੁੰਦਰੀ ਭੋਜਨ ਕਰਨ ਵਾਲੇ 92 ਫੀਸਦੀ ਜੋੜਿਆਂ ਦੀਆਂ ਔਰਤਾਂ ਦੂਸਰੀਆਂ ਔਰਤਾਂ ਦੇ ਮੁਕਾਬਲੇ ਜਲਦੀ ਗਰਭਵਤੀ ਹੋ ਗਈਆਂ। ਮਾਹਿਰ ਮੁਤਾਬਕ ਸੀ-ਫੂਡ ਨਾਲ ਜਲਦੀ ਗਰਭਵਤੀ ਹੋਣ ਅਤੇ ਸੈਕਸੁਅਲੀ ਸਰਗਰਮ ਹੋਣ ਤੋਂ ਇਲਾਵਾ ਪ੍ਰਜਨਨ ਸਬੰਧੀ ਕਈ ਲਾਭ ਹੁੰਦੇ ਹਨ।