ਸਾਰੇ ਗੁਆਂਢੀ ਦੇਸ਼ਾਂ ਦੇ ਮੁਕਾਬਲੇ ਭਾਰਤ ''ਚ ਮਹਿੰਗਾ ਹੈ ਪੈਟਰੋਲ

05/22/2018 7:16:23 PM

ਨਵੀਂ ਦਿੱਲੀ— ਦੇਸ਼ 'ਚ ਰੋਜ਼ਾਨਾ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਹਨ ਅਤੇ ਸਰਕਾਰ ਨੇ ਅਜੇ ਤਕ ਵੀ ਕੋਈ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਬਾਜ਼ਾਰ ਦੀ ਦਿਸ਼ਾ ਮੁਤਾਬਕ ਤੈਅ ਹੋ ਰਿਹਾ ਹੈ ਕਿਉਂਕਿ ਹੁਣ ਇਹ ਤੇਲ ਕੰਪਨੀਆਂ 'ਤੇ ਨਿਰਭਰ ਹੈ ਕਿ ਉਹ ਅੰਤਰਰਾਸ਼ਟਰੀ ਬਾਜ਼ਾਰ ਦੇ ਹਿਸਾਬ ਨਾਲ ਤੇਲ ਦੀਆਂ ਕੀਮਤਾਂ 'ਤੇ ਦੇਸ਼ 'ਚ ਤੇਲ ਦੇ ਮੁੱਲ ਤੈਅ ਕਰ ਰਹੀਆਂ ਹਨ। ਦੱਸ ਦਈਏ ਕਿ ਪਿਛਲੇ 9 ਦਿਨਾਂ ਤੋਂ ਲਗਾਤਾਰ ਦੇਸ਼ 'ਚ ਤੇਲ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵੱਧ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤੇਲ ਦੀਆਂ ਕੀਮਤਾਂ ਇਤਿਹਾਸਕ ਉੱਚਾਈ 'ਤੇ ਹਨ। ਵੱਖ-ਵੱਖ ਸੂਬਿਆਂ 'ਚ ਤੇਲ ਦੀਆਂ ਵੱਖ-ਵੱਖ ਕੀਮਤਾਂ ਹਨ। ਇਸ ਦਾ ਕਾਰਨ ਇਹ ਹੈ ਕਿ ਹਰ ਸੂਬੇ ਦੀ ਆਪਣਾ ਟੈਕਸ ਅਤੇ ਆਪਣੀ ਟੈਕਸ ਦੀ ਦਰ ਹੈ। 

ਹੁਣ ਜਦੋਂ ਦੇਸ਼ 'ਚ ਬੀਤੇ 5 ਸਾਲਾਂ 'ਚ ਸਭ ਤੋਂ ਜ਼ਿਆਦਾ ਤੇਲ ਦੀਆਂ ਕੀਮਤਾਂ ਹੋਣ ਦੀ ਗੱਲ ਕਹੀ ਜਾ ਰਹੀ ਹੈ ਤਾਂ ਇਕ ਸਾਈਟ ਮੁਤਾਬਕ ਭਾਰਤ 'ਚ ਤੇਲ ਦੀਆਂ ਕੀਮਤਾਂ ਆਪਣੇ ਗੁਆਂਢੀ ਦੇਸ਼ਾਂ ਤੋਂ ਵਾਧੂ ਦੱਸੀਆਂ ਜਾ ਰਹੀਆਂ ਹਨ। ਚੀਨ ਨੂੰ ਛੱਡ ਕੇ ਬਾਕੀ ਸਾਰੇ ਗਰੀਬ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਪੈਟਰੋਲ ਦੀ ਜ਼ਿਆਦਾ ਕੀਮਤ ਵਸੂਲੀ ਜਾ ਰਹੀ ਹੈ। ਸਾਈਟ ਦੇ ਹਿਸਾਬ ਨਾਲ ਦੁਨੀਆ 'ਚ ਆਈਸਲੈਂਡ 'ਚ 166.69 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਸਭ ਤੋਂ ਮਹਿੰਗਾ ਪੈਟਰੋਲ ਹੈ। ਉਥੇ ਹੀ ਵੇਨੇਜੁਏਲਾ 'ਚ 59 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਤੇਲ ਦੀਆਂ ਕੀਮਤਾਂ ਹਨ।
22 ਮਈ ਤੋਂ ਭਾਰਤ ਤੇ ਗੁਆਂਢੀ ਦੇਸ਼ਾਂ 'ਚ ਪੈਟਰੋਲ ਦੀਆਂ ਕੀਮਤਾਂ 
ਭਾਰਤ 'ਚ 80,22 ਰੁਪਏ ਪ੍ਰਤੀ ਲੀਟਰ 
ਪਾਕਿਸਤਾਨ 'ਚ 51.61 ਰੁਪਏ ਪ੍ਰਤੀ ਲੀਟਰ 
ਨੇਪਾਲ 'ਚ 68.76 ਰੁਪਏ ਪ੍ਰਤੀ ਲੀਟਰ 
ਚੀਨ 'ਚ 80.78 ਰੁਪਏ ਪ੍ਰਤੀ ਲੀਟਰ 
ਸ਼੍ਰੀਲੰਕਾ 'ਚ 63.90 ਰੁਪਏ ਪ੍ਰਤੀ ਲੀਟਰ 
ਬੰਗਲਾਦੇਸ਼ 'ਚ 71.50 ਰੁਪਏ ਪ੍ਰਤੀ ਲੀਟਰ 
ਭੂਟਾਨ 'ਚ 57.02 ਰੁਪਏ ਪ੍ਰਤੀ ਲੀਟਰ 
ਮਿਆਂਮਾਰ 'ਚ 44.12 ਰੁਪਏ ਪ੍ਰਤੀ ਲੀਟਰ