PC ਜਿਊਲਰਜ਼ ਦਾ ਮੁਨਾਫਾ 7 ਫੀਸਦੀ ਵਧਿਆ

05/26/2018 7:26:40 PM

ਨਵੀਂ ਦਿੱਲੀ—ਪੀ.ਸੀ. ਜਿਊਲਰਜ਼ ਦਾ ਸ਼ੁੱਧ ਮੁਨਾਫਾ ਮਾਰਚ 2018 ਦੀ ਖਤਮ ਤਿਮਾਹੀ 'ਚ 7.47 ਫੀਸਦੀ ਵਧ ਕੇ 118.28 ਕਰੋੜ ਰੁਪਏ 'ਤੇ ਪਹੁੰਚ ਗਿਆ। ਕੰਪਨੀ ਨੂੰ ਵਿੱਤ ਸਾਲ 2016-17 ਦੀ ਸਮਾਨ ਤਿਮਾਹੀ 'ਚ 110.05 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਪਿਛਲੀ ਤਿਮਾਹੀ ਦੌਰਾਨ ਕੰਪਨੀ ਦੀ ਕੁੱਲ ਆਮਦਨ 2,208.91 ਕਰੋੜ ਰੁਪਏ ਤੋਂ 2,114.50 ਕਰੋੜ ਰੁਪਏ 'ਤੇ ਆ ਗਈ।
ਹਾਲਾਂਕਿ ਇਸ ਦੌਰਾਨ ਕੰਪਨੀ ਦਾ ਖਰਚ ਵੀ 2,057.37 ਕਰੋੜ ਰੁਪਏ ਤੋਂ ਘੱਟ ਹੋ ਕੇ 1,979.91 ਕਰੋੜ ਰੁਪਏ 'ਤੇ ਆ ਗਿਆ। ਕੰਪਨੀ ਦਾ ਸ਼ੇਅਰ ਬੀ.ਐੱਸ.ਈ. 'ਚ ਅੱਜ 2.34 ਫੀਸਦੀ ਵਧ ਕੇ 192.45 ਰੁਪਏ 'ਤੇ ਬੰਦ ਹੋਇਆ।