ਰਾਸ਼ੀ ਦੇ ਹਿਸਾਬ ਨਾਲ ਜਾਣੋ ਤੁਹਾਨੂੰ ਆਪਣੇ ਪਾਰਟਨਰ ਤੋਂ ਹਨ ਕਿਹੜੀਆਂ ਉਮੀਦਾਂ

05/25/2018 12:23:54 PM

ਨਵੀਂ ਦਿੱਲੀ— ਕਿਸੇ ਨੂੰ ਆਪਣੇ ਰਿਲੇਸ਼ਨਸ਼ਿਪ 'ਚ ਕੀ ਚਾਹੀਦਾ ਹੈ। ਇਹ ਗੱਲ ਕੋਈ ਦੂਜਾ ਨਹੀਂ ਜਾਣ ਸਕਦਾ। ਰਾਸ਼ੀਫਲ ਇਕ ਅਜਿਹਾ ਜ਼ਰੀਆ ਹੈ ਜੋ ਸਾਡੀ ਪਰਸਨੈਲਿਟੀ ਦੇ ਨਾਲ-ਨਾਲ ਰਿਲੇਸ਼ਨਸ਼ਿਪ 'ਚ ਸਾਡੀ ਜ਼ਰੂਰਤਾਂ ਬਾਰੇ ਵੀ ਦੱਸ ਸਕਦੀ ਹੈ ਪਰ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਆਪਣੇ ਰਿਲੇਸ਼ਨਸ਼ਿਪ ਜਾਂ ਆਪਣੇ ਪਾਰਟਨਰ ਤੋਂ ਕੀ ਉਮੀਦ ਹੈ। ਇਹੀ ਕਨਫਿਊਜ਼ਨ ਰਿਸ਼ਤੇ 'ਚ ਹਮੇਸ਼ਾ ਦਰਾਰ ਬਣਾ ਦਿੰਦੀ ਹੈ। ਅੱਜ ਅਸੀਂ ਤੁਹਾਨੂੰ ਰਾਸ਼ੀ ਦੇ ਹਿਸਾਬ ਨਾਲ ਦੱਸਣ ਜਾ ਰਹੇ ਹਾਂ ਕਿ ਤੁਸੀਂ ਆਪਣੇ ਰਿਲੇਸ਼ਨਸ਼ਿਪ 'ਚ ਕੀ ਚਾਹੁੰਦੀ ਹੋ ਅਤੇ ਕੀ ਨਹੀਂ।
1. ਮੇਖ ਰਾਸ਼ੀ
ਇਸ ਰਾਸ਼ੀ ਦੇ ਵਿਅਕਤੀ ਨੂੰ ਆਪਣੇ ਰਿਲੇਸ਼ਨਸ਼ਿਪ 'ਚ ਐਕਸਾਈਟਮੈਂਟ ਅਤੇ ਐਕਸਟਰਾ ਸਪਾਰਕ ਬਹੁਤ ਪਸੰਦ ਹੁੰਦਾ ਹੈ ਪਰ ਇਨ੍ਹਾਂ ਦੇ ਨਾਲ ਹੀ ਜ਼ਿਆਦਾ ਹੱਸੀ-ਮਜ਼ਾਕ ਵੀ ਕਦੇ-ਕਦੇ ਪਾਰਟਨਰ ਨੂੰ ਮਹਿੰਗਾ ਪੈ ਜਾਂਦਾ ਹੈ। ਇਸ ਰਾਸ਼ੀ ਦਾ ਵਿਅਕਤੀ ਰਿਲੇਸ਼ਨ 'ਚ ਰਹਿਣ ਦੇ ਬਾਵਜੂਦ ਵੀ ਆਪਣੀ ਆਜ਼ਾਦੀ ਅਤੇ ਸਪੇਸ ਦਾ ਮਜ਼ਾ ਲੈਣਾ ਜਾਣਦਾ ਹੈ।
2. ਬ੍ਰਿਖ ਰਾਸ਼ੀ
ਇਸ ਰਾਸ਼ੀ ਦੇ ਵਿਅਕਤੀ ਨੂੰ ਆਪਣੇ ਰਿਲੇਸ਼ਨਸ਼ਿਪ 'ਚ ਕਿੰਤੁ-ਪਰੰਤੁ ਵਾਲੀ ਸਥਿਤੀ ਤੋਂ ਕਾਫੀ ਨਾਰਾਜ਼ਗੀ ਰਹਿੰਦੀ ਹੈ। ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪਾਰਟਨਰ ਹਮੇਸ਼ਾ ਤੁਹਾਡੇ ਪ੍ਰਤੀ ਇਮਾਨਦਾਰ ਅਤੇ ਖੁਲ੍ਹ ਕੇ ਗੱਲ ਕਰਨ ਵਾਲਾ ਹੋਵੇ।
3. ਮਿਥੁਨ ਰਾਸ਼ੀ
ਇਸ ਰਾਸ਼ੀ ਦਾ ਵਿਅਕਤੀ ਆਪਣੇ ਰਿਲੇਸ਼ਨਸ਼ਿਪ ਨੂੰ ਹਮੇਸ਼ਾ ਮੌਜ-ਮਸਤੀ ਅਤੇ ਖੁਲ੍ਹੇਪਨ ਨਾਲ ਇੰਜੁਆਏ ਕਰਨਾ ਚਾਹੁੰਦੇ ਹਨ। ਜੇ ਰਿਲੇਸ਼ਨ 'ਚ ਇਹ ਗੱਲ ਨਾ ਹੋਵੇ ਤਾਂ ਉਹ ਆਪਣੇ ਰਿਸ਼ਤੇ ਨੂੰ ਲੰਬੇ ਸਮੇਂ ਤਕ ਇੰਜੁਆਏ ਨਹੀਂ ਕਰ ਪਾਉਂਦਾ। ਦੂਜੀ ਗੱਲ ਇਸ ਰਾਸ਼ੀ ਦੇ ਵਿਅਕਤੀ ਨੂੰ ਅਜਿਹੀ ਸਥਿਤੀ 'ਚ ਫੈਸਲਾ ਕਰਨ 'ਚ ਕਾਫੀ ਸਮਾਂ ਲੱਗਦਾ ਹੈ।
4. ਕਰਕ ਰਾਸ਼ੀ
ਤੁਹਾਨੂੰ ਕਿਸੇ ਦੇ ਨਾਲ ਵੀ ਘੁਲਣ-ਮਿਲਣ 'ਚ ਕਾਫੀ ਸਮਾਂ ਲੱਗਦਾ ਹੈ। ਤੁਸੀਂ ਆਪਣੇ ਰਿਲੇਸ਼ਨਸ਼ਿਪ 'ਚ ਪਾਰਟਨਰ ਨਾਲ ਮਜ਼ਬੂਤ ਇਮੋਸ਼ਨਲ ਕਨੈਕਸ਼ਨ ਚਾਹੁੰਦੀ ਹੋ। ਤੁਹਾਨੂੰ ਆਪਣੇ ਰੋਮਾਂਸ ਦੇ ਨਾਲ ਖੁਸ਼ੀ, ਸ਼ਾਂਤੀ ਅਤੇ ਸਿਕਊਰਿਟੀ ਵੀ ਚਾਹੀਦੀ ਹੁੰਦੀ ਹੈ। ਭਾਂਵੇ ਹੀ ਇਸ ਦੀ ਸ਼ੁਰੂਆਤ ਤੁਸੀਂ ਖੁਦ ਨਾ ਕਰੋ ਪਰ ਰੋਮਾਂਟਿਕ ਇਸ਼ਾਰਾ ਤੁਹਾਨੂੰ ਬੇਹੱਦ ਪਸੰਦ ਹੈ। ਉੱਥੇ ਹੀ ਤੁਹਾਡੇ ਰਿਲੇਸ਼ਨ ਨੂੰ ਖਾਸ ਬਣਾਉਂਦਾ ਹੈ ਭਰੋਸਾ।
5. ਸਿੰਘ ਰਾਸ਼ੀ
ਤੁਸੀਂ ਆਪਣੇ ਨਾਲ ਹਮੇਸ਼ਾ ਸਾਰਿਆਂ ਨੂੰ ਲੈ ਕੇ ਚਲਦੀ ਹੋ ਅਤੇ ਅਜਿਹੀ ਹੀ ਉਮੀਦ ਤੁਸੀਂ ਆਪਣੇ ਪਾਰਟਨਰ ਤੋਂ ਵੀ ਰੱਖਦੀ ਹੋ। ਤੁਹਾਨੂੰ ਅਜਿਹਾ ਪਾਰਟਨਰ ਚਾਹੀਦਾ ਹੈ ਜੋ ਤੁਹਾਡੀ ਕਦਰ ਕਰੇ ਅਤੇ ਰਿਲੇਸ਼ਨ 'ਚ ਬੈਲੰਸ ਬਣਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੇ। ਬੋਰਿਅਤ ਤੁਹਾਨੂੰ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਇਸ ਲਈ ਰਿਲੇਸ਼ਸ਼ਿਪ 'ਚ ਜਿੰਨਾ ਜ਼ਿਆਦਾ ਐਕਸਾਈਟਮੈਂਟ ਹੋਵੇਗਾ ਤੁਸੀਂ ਉਂਨਾ ਹੀ ਖੁਸ਼ ਹੋਵੋਗੇ।