ਚਾਹ ਨਾਲ ਬਣਾਓ ਪਨੀਰ ਭੂਨਾ ਰੋਲ

04/25/2018 1:35:21 PM

ਜਲੰਧਰ— ਜੇਕਰ ਅੱਜ ਵੀ ਤੁਸੀਂ ਬੱਚਿਆਂ ਨੂੰ ਪਨੀਰ ਨਾਲ ਕੁਝ ਬਣਾ ਕੇ ਖਿਲਾਉਣ ਵਾਲੇ ਹੋ ਤਾਂ ਉਨ੍ਹਾਂ ਨੂੰ ਪਨੀਰ ਭੂਨਾ ਰੋਲ ਤਿਆਰ ਕਰਕੇ ਖਿਲਾਓ। ਇਹ ਖਾਣ 'ਚ ਬਹੁਤ ਹੀ ਸੁਆਦੀ ਅਤੇ ਹੈਲਦੀ ਵੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ—
(ਆਟੇ ਲਈ)

ਮੈਦਾ - 300 ਗ੍ਰਾਮ
ਨਮਕ - 1/2 ਚੱਮਚ
ਪਾਣੀ - 170 ਮਿਲੀਲੀਟਰ

(ਸਟਫਿੰਗ ਲਈ)
ਤੇਲ - 1 ਚੱਮਚ
ਜੀਰਾ - 1 ਚੱਮਚ
ਪਿਆਜ਼ - 130 ਗ੍ਰਾਮ
ਅਦਰਕ-ਲਸਣ ਦਾ ਪੇਸਟ - 2 ਚੱਮਚ
ਲਾਲ ਮਿਰਚ ਦਾ ਪੇਸਟ - 2 ਚੱਮਚ
ਹਲਦੀ - 1/4 ਚੱਮਚ
ਧਨੀਆ ਪਾਊਡਰ - 1,1/2 ਚੱਮਚ
ਕਾਜੂ ਪੇਸਟ - 45 ਗ੍ਰਾਮ
ਦਹੀਂ - 55 ਗ੍ਰਾਮ
ਨਮਕ - 1 ਚੱਮਚ
ਗਰਮ ਮਸਾਲਾ - 1 ਚੱਮਚ
ਪਨੀਰ - 200 ਗ੍ਰਾਮ
ਧਨੀਆ - 1 ਚੱਮਚ
ਪਿਆਜ਼ - ਸਵਾਦ ਲਈ
ਸਿਰਕਾ - 1 ਚੱਮਚ
ਤੇਲ - ਫਰਾਈ ਕਰਨ ਲਈ
ਵਿਧੀ—
(ਆਟੇ ਲਈ)
1. ਬਾਊਲ 'ਚ 300 ਗ੍ਰਾਮ ਮੈਦਾ, 1/2 ਚੱਮਚ ਨਮਕ ਪਾ ਕੇ ਅਤੇ 170 ਮਿਲੀਲੀਟਰ ਪਾਣੀ ਲੈ ਕੇ ਇਸ ਨੂੰ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।

(ਸਟਫਿੰਗ ਲਈ)
2. ਪੈਨ ਵਿਚ 1 ਚੱਮਚ ਤੇਲ ਗਰਮ ਕਰਕੇ 1 ਚੱਮਚ ਜੀਰਾ ਪਾਓ ਅਤੇ ਹਿਲਾਓ।
3. ਫਿਰ 130 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨੋ ਅਤੇ ਬਾਅਦ ਵਿਚ 2 ਚੱਮਚ ਅਦਰਕ-ਲਸਣ ਦਾ ਪੇਸਟ ਪਾ ਕੇ 2-3 ਮਿੰਟ ਤੱਕ ਪਕਾਓ।
4. ਹੁਣ 2 ਚੱਮਚ ਲਾਲ ਮਿਰਚ ਦਾ ਪੇਸਟ ਅਤੇ 1/4 ਚੱਮਚ ਹਲਦੀ ਮਿਕਸ ਕਰੋ।
5. ਇਸ ਤੋਂ ਬਾਅਦ ਇਸ ਵਿਚ 1,1/2 ਚੱਮਚ ਧਨੀਆ ਪਾਊਡਰ, 45 ਗ੍ਰਾਮ ਕਾਜੂ ਪੇਸਟ, 55 ਗ੍ਰਾਮ ਦਹੀਂ, 1 ਚੱਮਚ ਨਮਕ, 1 ਚੱਮਚ ਗਰਮ ਮਸਾਲਾ ਚੰਗੀ ਤਰ੍ਹਾਂ ਮਿਲਾਓ ਅਤੇ 3 ਤੋਂ 5 ਮਿੰਟ ਤੱਕ ਪਕਾਓ।
6. ਹੁਣ 200 ਗ੍ਰਾਮ ਪਨੀਰ ਮਿਲਾ ਕੇ 1 ਚੱਮਚ ਧਨੀਆ ਮਿਕਸ ਕਰੋ ਅਤੇ ਸੇਕ ਤੋਂ ਹਟਾ ਕੇ ਇਕ ਪਾਸੇ ਰੱਖ ਦਿਓ।
ਬਾਕੀ ਦੀ ਤਿਆਰੀ
7. ਗੁੰਨੇ ਹੋਏ ਆਟੇ 'ਚੋਂ ਕੁਝ ਹਿੱਸਾ ਲੈ ਕੇ ਉਸ ਦੀਆਂ ਲੋਈਆਂ ਬਣਾਓ ਅਤੇ ਇਸ ਬੇਲਣ ਨਾਲ ਰੋਟੀ ਦੀ ਤਰ੍ਹਾਂ ਵੇਲ ਲਓ।
8. ਫਿਰ ਇਸ ਦੇ ਉੱਪਰ ਤਿਆਰ ਕੀਤਾ ਹੋਇਆ ਪਨੀਰ ਦਾ ਮਿਸ਼ਰਣ ਰੱਖੋ।
9. ਹੁਣ ਕੁਝ ਪਿਆਜ਼ ਅਤੇ ਸਿਰਕਾ ਪਾਓ।
10. ਇਸ ਨੂੰ ਕੱਸ ਕੇ ਰੋਲ ਕਰਕੇ ਕਿਨਾਰਿਆਂ ਤੋਂ ਚੰਗੀ ਤਰ੍ਹਾਂ ਬੰਦ ਕਰੋ।
11. ਪੈਨ 'ਚ ਕੁਝ ਤੇਲ ਗਰਮ ਕਰਕੇ ਪਨੀਰ ਰੋਲ ਨੂੰ ਬਰਾਊਨ ਅਤੇ ਕ੍ਰਿਸਪੀ ਹੋਣ ਤੱਕ ਫ੍ਰਾਈ ਕਰੋ।
12. ਪਨੀਰ ਭੂਨਾ ਰੋਲ ਬਣ ਕੇ ਤਿਆਰ ਹੈ। ਹੁਣ ਇਸ ਨੂੰ ਹਾਲਫ ਕਰਕੇ ਸਾਓਸ ਨਾਲ ਸਰਵ ਕਰੋ।