ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਦਾ ਮਾਮਲਾ : ਘੱਟ ਰੇਟ ਦੀ ਮੰਗ ਨੂੰ ਲੈ ਕੇ ਦੂਸਰੀ ਵਾਰ ਬੋਲੀ ਹੋਈ ਰੱਦ

05/22/2018 12:39:33 PM

ਸੰਗਰੂਰ ( ਬੇਦੀ, ਹਰਜਿੰਦਰ )  ਪਿੰਡ ਖਡਿਆਲ ਵਿਖੇ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੀ ਅਗਵਾਈ ਚ ਪੰਚਾਇਤੀ ਜ਼ਮੀਨ ਦੀ ਬੋਲੀ ਸਬੰਧੀ ਸਮੂਹ ਦਲਿਤ ਭਾਈਚਾਰੇ ਦੇ ਲੋਕ ਸ੍ਰੀ ਗੁਰੂ ਰਵਿਦਾਸ ਪਾਰਕ 'ਚ ਇਕੱਠੇ ਹੋਏ ।
ਅੱਜ ਫੇਰ ਘੱਟ ਰੇਟ ਤੇ ਸਾਂਝੇ ਤੌਰ 'ਤੇ ਲੈਣ,  ਇਕ ਟੱਕ 'ਚ ਪਾਣੀ ਦਾ ਅਤੇ ਰਾਹ ਦਾ ਪ੍ਰਬੰਧ ਪ੍ਰਬੰਧ ਕਰਵਾਉਣ, ਪੰਚਾਇਤੀ ਜ਼ਮੀਨ 21 ਏਕੜ ਤੋਂ ਵਧੇਰੇ ਤੇ ਨਜਾਇਜ਼ ਕਬਜੇ ਖਿਲਾਫ ਸਮੂਹ ਲੋਕਾਂ ਦੀ ਹਾਜ਼ਰੀ 'ਚ ਜੇ.ਈ.ਅਵਤਾਰ ਸਿੰਘ ਤੇ ਪੰਚਾਇਤ ਸੈਕਟਰੀ ਪਵਨ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ ।
ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆ ਦਿੱਤਾ ਜਾਵੇਗਾ। ਜੇ.ਈ ਤੇ ਪੰਚਾਇਤ ਸੈਕਟਰੀ ਨੇ ਇਸ ਉਪਰੰਤ ਛੋਟੇ-ਛੋਟੇ ਟੁੱਕੜਿਆ 'ਚ ਵੰਡੀ ਪੰਚਾਇਤੀ ਜ਼ਮੀਨ ਦੀ ਬੋਲੀ ਸ਼ੁਰੂ ਕਰਵਾਈ , ਦੋ ਟੱਕਾਂ 'ਚ ਵੰਡੀ ਹੋਈ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਸਬੰਧੀ ਮੇਘ ਸਿੰਘ, ਅਮਰੀਕ ਸਿੰਘ, ਬਿੱਲੂ ਸਿੰਘ ਨੇ ਸਕਿਓਰਿਟੀ ਭਰੀ ਪੰਚਾਇਤ ਸੈਕਟਰੀ ਨੇ ਇਕ ਟੱਕ ਚਾਰ  ਏਕੜ ਦੋ ਕਨਾਲਾਂ ਉਪਜਾਊ ਜ਼ਮੀਨ ਦੀ ਬੋਲੀ 2 ਲੱਖ ਤੋ ਵਧੇਰੇ ਸ਼ੁਰੂ ਕੀਤੀ। ਗੈਰ ਉਪਜਾਊ 3 ਏਕੜ ਦੇ ਟੱਕ ਦੀ 1 ਲੱਖ 32 ਹਜ਼ਾਰ ਤੋਂ ਸ਼ੁਰੂ ਕੀਤੀ ਦਲਿਤ ਮਜਦੂਰ ਭਾਈਚਾਰੇ ਨੇ ਉਪਜਾਊ ਜ਼ਮੀਨ ਦੀ ਬੋਲੀ 15 ਹਜ਼ਾਰ ਏਕੜ 'ਚ ਲੈਣ ਦੀ ਮੰਗ ਕੀਤੀ 'ਤੇ ਗੈਰ ਉਪਜਾਊ ਜ਼ਮੀਨ 'ਚ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਜਿਸ ਤੋਂ ਬਾਅਦ ਘੱਟ ਰੇਟ ਤੇ ਬੋਲੀ ਸਬੰਧੀ ਪੰਚਾਇਤ ਸੈਕਟਰੀ ਨੇ ਅਸਮਰਥਾ ਪ੍ਰਗਟਾਉਂਦੇ ਹੋਏ ਬੋਲੀ ਰੱਦ ਕਰ ਦਿੱਤੀ । ਬੋਲੀ ਰੱਦ ਹੋਣ ਤੋ ਬਾਅਦ ਜੋਰਦਾਰ ਨਾਅਰਿਆ ਦੇ ਨਾਲ ਰੈਲੀ ਸ਼ੁਰੂ ਕੀਤੀ ਗਈ ।
ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ,ਪਿੰਡ ਆਗੂਆਂ ਬਲਕਾਰ ਸਿੰਘ, ਜੈਲੀ ਸਿੰਘ,ਬੀਰਬਲ ਸਿੰਘ, ਵੀਰਪਾਲ ਕੌਰ, ਕ੍ਰਿਸ਼ਨ ਕੌਰ,ਮਹਿੰਦਰ ਕੌਰ, ਗੁਰਬਾਜ ਸਿੰਘ ਨੇ ਕਿਹਾ ਕਿ ਜ਼ਮੀਨ ਦਾ ਮਾਮਲਾ ਦਲਿਤ ਮਜਦੂਰਾਂ ਦੇ ਮਾਣ-ਸਨਮਾਨ ਨਾਲ ਜੁੜਿਆ ਹੋਇਆ ਹੈ, ਇਹ ਜ਼ਮੀਨ ਘੱਟ ਰੇਟ ਤੇ ਸਾਂਝੇ ਤੌਰ 'ਤੇ ਲੈਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਅਧਿਕਾਰੀਆਂ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਦੀ ਅਗਲੀ ਬੋਲੀ 25 ਮਈ ਨੂੰ 10 ਵਜੇ ਹੋਵੇਗੀ ।