ਲੜਕੀਆਂ ਦਾ ਵੀਡੀਓ ਵਾਇਰਲ ਕਰਨ ਦੇ ਝਗੜੇ ''ਚ ਇਕ ਮੌਤ, 40 ਜ਼ਖਮੀ

05/25/2018 5:37:04 PM

ਪਲਵਲ— ਹਰਿਆਣਾ ਦੀ ਲੜਕੀਆਂ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਕੇ ਵਾਇਰਲ ਕਰਨ ਦੇ ਮਾਮਲੇ 'ਚ ਪਲਵਲ ਦੇ ਘਾਘੋਟ ਪਿੰਡ 'ਚ ਦੋ ਧਿਰਾਂ 'ਚ ਖੂਬ ਕੁੱਟਮਾਰ ਅਤੇ ਪਥਰਾਅ ਹੋਇਆ। ਇਸ ਕੁੱਟਮਾਰ 'ਚ ਪਿੰਡ ਦੇ ਇਕ 60 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 40 ਲੋਕ ਜ਼ਖਮੀ ਹੋ ਗਏ। ਇਸ 'ਚ 4 ਲੋਕਾਂ ਨੂੰ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਹਨ। ਘਟਨਾ ਬੁੱਧਵਾਰ ਰਾਤ ਸਾਢੇ 7 ਵਜੇ ਤੋਂ ਬਾਅਦ ਦੀ ਹੈ।
ਇਸ ਮਾਮਲੇ 'ਚ ਪੁਲਸ ਨੇ ਸ਼ਿਕਾਇਤ ਮਿਲਣ 'ਤੇ 3 ਮਹਿਲਾਵਾਂ ਸਮੇਤ 12 ਲੋਕਾਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਵੀਰਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ ਘਰਦਿਆਂ ਨੂੰ ਸੌਂਪ ਦਿੱਤੀ ਗਈ ਹੈ।
ਕਾਫੀ ਦਿਨਾਂ ਤੋਂ ਬਣਾ ਰਹੇ ਸਨ ਵੀਡੀਓ
ਪਿੰਡ ਵਾਲਿਆਂ ਨੇ ਦੱਸਿਆ ਕਿ ਪਿੰਡ ਦੇ ਤਿੰਨ-ਚਾਰ ਲੜਕੇ ਮੋਬਾਇਲ ਨਾਲ ਲੜਕੀਆਂ ਦੀ ਪਾਣੀ ਭਰਦੇ ਸਮੇਂ, ਕੰਮ ਕਰਦੇ ਆਦਿ ਦੀ ਵੀਡੀਓ ਬਣਾ ਰਹੇ ਸਨ। ਇਨ੍ਹਾਂ ਲੜਕਿਆਂ ਨੇ ਚਾਰ ਦਿਨ ਪਹਿਲਾਂ ਵੀ ਇਸ ਤਰ੍ਹਾਂ ਦੀ ਹੀ ਕੁਝ ਲੜਕੀਆਂ ਦਾ ਵੀਡੀਓ ਬਣਾਇਆ ਸੀ। ਪਹਿਲਾਂ ਵੀ ਉਨ੍ਹਾਂ ਨੇ ਪਿੰਡ ਦੀਆਂ ਕਈ ਲ਼ੜਕੀਆਂ ਦੇ ਵੀਡੀਓ ਬਣਾ ਕੇ ਸੋਸ਼ਲ ਸਾਈਟ 'ਤੇ ਅਪਲੋਡ ਕੀਤੇ ਸਨ। ਜਿਸ ਤੋਂ ਬਾਅਦ ਸਾਜਿਦ, ਆਸਿਫ ਅਤੇ ਸੁਹੇਬ ਨੂੰ ਅਜਿਹਾ ਕਰਨ ਤੋਂ ਮਨਾ ਕੀਤਾ। ਇਸ ਤੋਂ ਬਾਅਦ ਝਗੜਾ ਵਧ ਗਿਆ।
ਲਾਠੀ-ਡੰਡਿਆਂ ਨਾਲ ਕੀਤਾ ਹਮਲਾ
ਸਮੂਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹੈ ਹੈ ਕਿ ਸ਼ਾਮ ਨੂੰ ਲਾਠੀ-ਡੰਡਿਆਂ ਨਾਲ ਲੈਸ ਹੋ ਕੇ ਸਾਜਿਦ, ਆਸਿਫ ਅਤੇ ਸੁਹੇਬ ਦੇ ਉਨ੍ਹਾਂ ਦੇ ਘਰਦਿਆਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਵੱਲੋਂ ਪਥਰਾਅ ਵੀ ਕੀਤਾ ਗਿਆ, ਜਿਸ 'ਚ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਮਾਮਲੇ 'ਚ ਅਜੇ ਤੱਕ ਕਈ ਕਿਸੇ ਵੀ ਦੋਸ਼ੀ ਨੂੰ ਕਾਬੂ ਨਹੀਂ ਕੀਤਾ ਗਿਆ। ਪੁਲਸ ਨੇ ਮੁਕਾਬਲੇ 'ਚ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।