ਪਾਕਿ ''ਚ ਰਹਿੰਦੇ ਇਨ੍ਹਾਂ 4 ਭੈਣ-ਭਰਾਵਾਂ ਲਈ ਸੂਰਜ ਦੀ ਰੋਸ਼ਨੀ ਬਣੀ ਸ਼ਰਾਪ

05/25/2018 3:30:12 PM

ਇਸਲਾਮਾਬਾਦ— ਅਸੀਂ ਕਈ ਵਾਰ ਅਜਿਹੀਆਂ ਬੀਮਾਰੀਆਂ ਦੇ ਬਾਰੇ ਵਿਚ ਸੁਣਦੇ ਹਾਂ, ਜਿਨ੍ਹਾਂ 'ਤੇ ਯਕੀਨ ਕਰ ਪਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਹੀ ਇਕ ਭਿਆਨਕ ਬੀਮਾਰੀ ਪਾਕਿਸਤਾਨ ਦੇ 4 ਭੈਣ-ਭਰਾਵਾਂ ਵਿਚ ਦੇਖਣ ਨੂੰ ਮਿਲੀ ਹੈ। ਦਰਅਸਲ ਸੂਰਜ ਦੀ ਰੋਸ਼ਨੀ ਵਿਚ ਆਉਂਦੇ ਹੀ ਇਨ੍ਹਾਂ ਚਾਰਾਂ ਦੀਆਂ ਅੱਖਾਂ ਵਿਚੋਂ ਖੂਨ ਵਹਿਣਾ ਸ਼ੁਰੂ ਹੋ ਜਾਂਦਾ ਹੈ, ਇਸ ਤਰ੍ਹਾਂ ਇਹ ਚਾਰੇ ਭਰਾ-ਭੈਣ ਰੋਜ਼ਾਨਾ ਮੌਤ ਦਾ ਸਾਹਮਣਾ ਕਰਦੇ ਹਨ। ਸੂਰਜ ਦੀ ਰੋਸ਼ਨੀ ਇਨ੍ਹਾਂ ਚਾਰਾਂ ਲਈ ਸ਼ਰਾਪ ਬਣ ਗਈ ਹੈ।
ਪਾਕਿਸਤਾਨ ਦੇ ਸਿੰਧ ਸੂਬੇ ਵਿਚ ਇਕ ਛੋਟੇ ਪਿੰਡ ਵਿਚ ਰਹਿਣ ਵਾਲੇ ਜਾਵੇਦ, ਮਾਰੀਆ, ਸੋਬੀਆ ਅਤੇ ਅਲੀਜ਼ਾ ਹੁਸੈਨ ਚਮੜੀ ਦੀ ਦੁਰਲੱਭ ਬੀਮਾਰੀ ਦੇ ਸ਼ਿਕਾਰ ਹਨ। ਇਹ ਚਾਰੋ ਸੂਰਜ ਦੀਆਂ ਅਲਟਰਾਵਾਇਲੈਟ ਕਿਰਨਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹਨ। ਇਨ੍ਹਾਂ ਦੇ ਪਿਤਾ ਹੁਸੈਨ ਬਖਸ਼ ਦਾ ਕਹਿਣਾਂ ਹੈ ਕਿ ਸਥਾਨਕ ਸਰਕਾਰ ਨੇ ਉਨ੍ਹਾਂ ਦੀ ਮਦਦ ਕਰਨ ਦਾ ਭਰੋਸਾ ਤਾਂ ਦਿੱਤਾ ਹੈ ਪਰ ਮਦਦ ਦੇ ਨਾਂ 'ਤੇ ਉਨ੍ਹਾਂ ਦੇ ਘਰ ਚੋਲਾਂ ਦੇ ਕੁੱਝ ਥੈਲੇ ਹੀ ਭੇਜੇ। ਬੀਮਾਰੀ ਕਾਰਨ ਅਲੀਜਾ ਦੀਆਂ ਅੱਖਾਂ ਵਿਚੋਂ ਬਹੁਤ ਜ਼ਿਆਦਾ ਮਾਤਰਾ ਵਿਚ ਖੂਨ ਵਗਦਾ ਹੈ, ਜਦੋਂਕਿ ਸੋਬੀਆ ਆਪਣੀ ਨੱਕ ਦਾ ਕੁੱਝ ਹਿੱਸਾ ਗੁਆ ਚੁੱਕੀ ਹੈ।