ਪਾਕਿ ਨੂੰ ਮਿਲਣ ਦਿੱਤੀ ਜਾਣ ਵਾਲੀ ਧਨ ਦੀ ਹੋ ਰਹੀ ਹੈ ਸਮੀਖਿਆ : ਪੋਂਪੀਓ

05/24/2018 9:14:56 PM

ਵਾਸ਼ਿੰਗਟਨ— ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਪਾਕਿਸਤਾਨ 'ਤੇ ਅਮਰੀਕੀ ਰਾਜਦੂਤਾਂ ਨਾਲ ਬੁਰਾ ਵਰਤਾਓ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਸੰਸਦਾਂ ਨੂੰ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਦੀ ਸਮੀਖਿਆ ਕੀਤੀ ਜਾ ਰਹੀ ਹੈ। ਪੋਂਪੀਓ ਸੰਸਦ ਮੈਂਬਰ ਡਾਨਾ ਰੋਹਰਾਬਾਚੇਰ ਨੂੰ ਉਸ ਸਵਾਲ ਦਾ ਜਾਵਬ ਦੇ ਰਹੇ ਸਨ ਕਿ ਅਮਰੀਕਾ ਨੂੰ ਪਾਕਿਸਤਾਨ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਉਦੋਂ ਤਕ ਰੋਕ ਦੇਣੀ ਚਾਹੀਦੀ ਹੈ ਜਦੋਂ ਤਕ ਉਹ ਡਾਕਟਰ ਸ਼ਕੀਲ ਅਫਰੀਦੀ ਨੂੰ ਰਿਹਾਅ ਨਹੀਂ ਕਰ ਦਿੰਦਾ। ਸ਼ਕੀਲ ਉਹ ਡਾਕਟਰ ਹਨ ਜਿਨ੍ਹਾਂ ਨੇ ਓਸਾਮਾ ਬਿਨ ਲਾਦੇਨ ਦੇ ਪਾਕਿਸਤਾਨ 'ਚ ਲੁਕੇ ਹੋਣ ਦੀ ਸੂਚਨਾ ਦਿੱਤੀ ਸੀ।
ਉਨ੍ਹਾਂ ਨੇ ਹਾਊਸ ਫੌਰਨ ਅਫੇਅਰ ਕਮੇਟੀ ਨੂੰ ਦੱਸਿਆ, 'ਪਾਕਿਸਤਾਨ ਦੇ ਮਾਮਲੇ 'ਚ ਅਸੀਂ 2018 'ਚ ਘੱਟ ਧਨ ਜਾਰੀ ਕੀਤਾ ਹੈ। ਬਾਕੀ ਬਚੇ ਧਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਮੇਰਾ ਅੰਦਾਜਾ ਹੈ ਕਿ ਇਹ ਰਾਸ਼ੀ ਵੀ ਘੱਟ ਹੀ ਰਹੇਗੀ।' ਰੋਹਰਾਬਾਚੇਰ ਨੇ ਕਿਹਾ ਕਿ ਜੇਕਰ ਪਾਕਿਸਤਾਨ ਅਫਰੀਦੀ ਨੂੰ ਹੁਣ ਵੀ ਜੇਲ 'ਚ ਰੱਖਦਾ ਹੈ ਤਾਂ ਉਨ੍ਹਾਂ ਨੂੰ ਪਾਕਿਸਤਾਨ ਦੀ ਆਰਥਿਕ ਸਹਾਇਤਾ ਦੇਣ ਦਾ ਕੋਈ ਕਾਰਨ ਸਮਝ ਨਹੀਂ ਅਉਂਦਾ। ਪੋਂਪੀਓ ਨੇ ਕਿਹਾ ਕਿ ਸੀ.ਆਈ.ਓ. ਦੇ ਨਿਦੇਸ਼ਕ ਦੇ ਰੂਪ 'ਚ ਉਨ੍ਹਾਂ ਨੇ ਅਫਰੀਦੀ ਦੇ ਮੁੱਦੇ 'ਤੇ ਸਖਤ ਮਿਹਨਤ ਨਾਲ ਕੰਮ ਕੀਤਾ ਸੀ ਪਰ ਉਹ ਉਸ 'ਚ ਸਫਲ ਨਹੀਂ ਹੋਏ।