ਸਿਰਫ 2 ਮਿੰਟਾਂ ''ਚ ਆਊਟ ਆਫ ਸਟਾਕ ਹੋ ਗਿਆ ਓਪੋ ਦਾ ਇਹ ਸਮਾਰਟਫੋਨ

Sunday, May 27, 2018 - 09:00 PM (IST)

ਜਲੰਧਰ—ਓਪੋ ਦੇ ਸਬ ਬ੍ਰਾਂਡ RealMe 1 ਦੀ ਭਾਰਤ 'ਚ ਪਹਿਲੀ ਸੇਲ 25 ਮਈ ਨੂੰ ਸੀ। ਇਸ ਦੀ ਵਿਕਰੀ ਅਮੇਜ਼ਨ 'ਤੇ ਸ਼ੁਰੂ ਹੋਈ ਸੀ ਅਤੇ ਕੰਪਨੀ ਦਾ ਕਹਿਣਾ ਹੈ ਕਿ ਭਾਰੀ ਡਿਮਾਂਡ ਦੇ ਚੱਲਦੇ ਇਹ 2 ਮਿੰਟ 'ਚ ਆਊਟ ਆਫ ਸਟਾਕ ਹੋ ਗਿਆ। ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਦੋਵੇਂ ਵੇਰੀਐਂਟ 3ਜੀ.ਬੀ. ਰੈਮ ਅਤੇ 32 ਜੀ.ਬੀ. ਇੰਟਰਨਲ ਸਟੋਰੇਜ (ਕੀਮਤ 8,990 ਰੁਪਏ) ਅਥੇ 6 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 13,990ਰੁਪਏ ਹੈ ਜਿਸ ਨੂੰ ਬੇਹੱਦ ਵਧੀਆ ਰਿਸਪਾਂਸ ਮਿਲਿਆ। ਨਾਲ ਹੀ ਕੰਪਨੀ ਨੇ ਕਿਹਾ ਕਿ ਅਜਿਹਾ ਹੋਣ 'ਤੇ ਰੀਅਲਮੀ 1 ਅਮੇਜ਼ਨ 'ਤੇ ਬੈਸਟ ਸੇਲਰ ਬਣ ਗਿਆ ਹੈ। ਦੱਸਣਯੋਗ ਹੈ ਕਿ ਜੇਕਰ ਤੁਸੀਂ ਵੀ ਇਸ ਸਮਾਰਟਫੋਨ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਇਸ ਦੀ ਅਗਲੀ ਸੇਲ 1 ਜੂਨ ਨੂੰ ਹੋਵੇਗੀ। 


ਇਸ ਸਮਾਰਟਫੋਨ 'ਚ 6 ਇੰਚ ਦੀ ਫੁੱਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ ਬਲੈਕ ਡਾਇਮੰਡ, ਮੂਨਲਾਈਟ ਸਿਲਵਰ ਅਤੇ ਸੋਲਰ ਰੈੱਡ ਕਲਰ 'ਚ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ ਆਕਟਾ-ਕੋਰ ਮੀਡੀਆਟੇਕ ਹੀਲੀਓ ਪੀ60 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਐਂਡ੍ਰਾਇਡ 8.1 ਓਰੀਓ 'ਤੇ ਬੇਸਡ ਕਲਰ ਓ.ਐੱਸ. 5.0 'ਤੇ ਕੰਮ ਕਰਦਾ ਹੈ। ਇਸ ਫੋਨ 'ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ ਜੋ ਐੱਲ.ਈ.ਡੀ. ਫਲੈਸ਼ ਨਾਲ ਆਉਂਦਾ ਹੈ। ਇਸ ਦੇ ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। ਕੰਪਨੀ ਨੇ ਇਸ ਫੋਨ ਨੂੰ ਕਈ ਲਾਂਚ ਆਫਰ ਤਹਿਤ ਪੇਸ਼ ਕੀਤਾ ਹੈ। ਇਸ ਫੋਨ ਨੂੰ ਨੌ ਕਾਸਟ ਆਨ ਈ.ਐੱਮ.ਆਈ. ਦੇ ਨਾਲ ਅਮੇਜ਼ਨ ਤੋਂ ਖਰੀਦਿਆਂ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਐੱਸ.ਬੀ.ਆਈ. ਕਾਰਡ ਤੋਂ ਪੇਮੈਂਟ ਕਰਦੇ ਹੋ ਤਾਂ 5 ਫੀਸਦੀ ਕੈਸ਼ਬੈਕ ਮਿਲੇਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3410 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


Related News