ਸਾਡਾ ਦੇਸ਼ ਇਸ ਸਮੇਂ ਕਾਫੀ ਮੁਸ਼ਕਿਲ ਦੌਰ ''ਚ ਲੰਘ ਰਿਹਾ ਹੈ: ਮਨਮੋਹਨ ਸਿੰਘ

05/07/2018 1:17:10 PM

ਨਵੀਂ ਦਿੱਲੀ— ਸਾਬਕਾ ਮੰਤਰੀ ਮਨਮੋਹਨ ਸਿੰਘ ਨੇ ਬੰਗਲੁਰੂ 'ਚ ਪ੍ਰੈੱਸ ਕਾਨਫਰੰਸ ਦੌਰਾਨ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਡਾ ਦੇਸ਼ ਇਸ ਸਮੇਂ ਕਾਫੀ ਮੁਸ਼ਕਿਲ ਦੌਰ 'ਚ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ. ਜੇ. ਪੀ. ਦੀ ਨੀਤੀ ਦਾ ਅਸਰ ਆਮ ਲੋਕਾਂ 'ਤੇ ਪਿਆ ਹੈ, ਅੱਜ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ ਵੱਧ ਗਈਆਂ ਹਨ। ਦੁਨੀਆ 'ਚ ਪੈਟਰੋਲ-ਡੀਜਲ ਦੀਆਂ ਕੀਮਤਾਂ ਕਾਫੀ ਘੱਟ ਹਨ ਪਰ ਦੇਸ਼ 'ਚ ਕੀਮਤ ਜ਼ਿਆਦਾ ਹੈ। ਸਾਬਕਾ ਪੀ. ਐੱਮ. ਨੇ ਕਿਹਾ ਕਿ ਕੇਂਦਰ ਨੇ ਆਮ ਆਦਮੀ 'ਤੇ ਲਗਾਤਾਰ ਟੈਕਸ ਦਾ ਬੋਝ ਪਾਇਆ ਹੈ।
ਜੀ. ਐੱਸ. ਟੀ. ਨਾਲ ਹੋਇਆ ਛੋਟੇ ਵਿਪਾਰੀਆਂ ਨੂੰ ਕਾਫੀ ਨੁਕਸਾਨ -
ਮਨਮੋਹਨ ਸਿੰਘ ਨੇ ਜੀ. ਐੱਸ. ਟੀ. 'ਤੇ ਬੋਲਦੇ ਹੋਏ ਕਿਹਾ ਕਿ ਇਸ ਨਾਲ ਛੋਟੇ ਵਿਪਾਰੀਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਜੀ. ਐੱਸ. ਟੀ. ਨੂੰ ਲਾਗੂ ਕਰਨ 'ਚ ਜਲਦਬਾਜੀ ਕੀਤੀ ਗਈ। ਉਨ੍ਹਾਂ ਕਿਹਾ ਕਿ ਬੀ. ਜੇ. ਪੀ. ਦੀ ਨੀਤੀ ਦਾ ਅਸਰ ਆਮ ਲੋਕਾਂ 'ਤੇ ਪਿਆ ਹੈ। ਮਨਮੋਹਨ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਰਾਜ 'ਚ ਦੇਸ਼ ਦੀ ਜੀ. ਡੀ. ਪੀ. ਯੂ. ਪੀ. ਏ. ਦੇ ਰਾਜ ਦੀ ਅੱਧੀ ਰਹਿ ਗਈ ਹੈ। ਇਸ ਤੋਂ ਇਲਾਵਾ ਕ੍ਰਿਸ਼ੀ ਸੈਕਟਰ 'ਚ ਵੀ ਭਾਰੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਬੰਗਲੁਰੂ ਦੀ ਪੂਰੀ ਦੁਨੀਆ 'ਚ ਅਲੱਗ ਪਛਾਣ ਹੈ।


Related News