ਬਲਦਾਂ ਨੂੰ ਟਰੱਕ ''ਚ ਲਿਜਾ ਰਹੇ 2 ਵਿਅਕਤੀ ਨਾਮਜ਼ਦ

06/06/2018 2:01:20 AM

ਪਟਿਆਲਾ, (ਬਲਜਿੰਦਰ)- ਥਾਣਾ ਸਦਰ ਦੀ ਪੁਲਸ ਨੇ ਟਰੱਕ ਵਿਚ ਇਕ ਦਰਜਨ ਬਲਦਾਂ ਨੂੰ ਮੂੰਹ ਬੰਨ੍ਹ ਕੇ ਲਿਜਾਣ ਦੇ ਦੋਸ਼ 'ਚ 2 ਵਿਅਕਤੀਆਂ ਖਿਲਾਫ ਐਨੀਮਲ ਕਰੂਐਲਿਟੀ ਐਕਟ 1960 ਦੀ ਧਾਰਾ 11 ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਦਿਲਸ਼ਾਦ ਕੁਰੈਸ਼ੀ ਪੁੱਤਰ ਹਮੀਰ, ਸ਼ਾਹਨਵਾਜ਼ ਪੁੱਤਰ ਸ਼ਮਸ਼ਾਦ ਵਾਸੀ ਮੁਜ਼ੱਫਰਨਗਰ ਯੂ. ਪੀ. ਹਾਲ ਨਿਵਾਸੀ ਪਿੰਡ ਚੱਠਾ ਸੰਗਰੂਰ ਸ਼ਾਮਲ ਹਨ। ਇਹ ਕੇਸ ਰਵੀ ਕਾਂਤ ਪੁੱਤਰ ਹੰਸ ਰਾਜ ਵਾਸੀ ਕੜਾਹ ਵਾਲਾ ਚੌਕ ਪਟਿਆਲਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ।  ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਦਰਜਨ ਬਲਦਾਂ ਨੂੰ ਮੂੰਹ ਅਤੇ ਪੈਰ ਬੰਨ੍ਹ ਦੇ ਟਰੱਕ ਵਿਚ ਲੱਦਿਆ ਹੋਇਆ ਹੈ। ਪੁਲਸ ਪਾਰਟੀ ਨੇ ਧਰੇੜੀ ਜੱਟਾਂ ਨੇੜੇ ਟੋਲ-ਪਲਾਜ਼ਾ ਕੋਲ ਟਰੱਕ ਸਮੇਤ ਕਾਬੂ ਕਰ ਲਿਆ। ਪੁਲਸ ਵੱਲੋਂ ਇਸ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 
ਰੇਲ-ਗੱਡੀ ਹੇਠ ਆਉਣ ਨਾਲ ਵਿਅਕਤੀ ਦੀ ਮੌਤ : ਪਿੰਡ ਦੌਣ ਕਲਾਂ ਨੇੜੇ ਰੇਲ-ਗੱਡੀ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮਿਲਦੇ ਹੀ ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਇਸ ਕਰ ਕੇ ਉਸ ਦੀ ਲਾਸ਼ ਨੂੰ ਸ਼ਨਾਖਤ ਲਈ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਥਾਣਾ ਜੀ. ਆਰ. ਪੀ. ਦੇ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਵੱਲੋਂ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਗੋਲ ਚਿਹਰਾ, ਰੰਗ ਸਾਫ, ਭਰਵਾਂ ਸਰੀਰ, ਕੱਦ 5 ਫੁੱਟ 6 ਇੰਚ, ਮੁੱਛਾਂ ਕਟਵੀਆਂ ਤੇ ਉਮਰ 35-40 ਸਾਲ ਦੇ ਕਰੀਬ ਹੈ। ਮ੍ਰਿਤਕ ਨੇ ਨੀਲੇ ਰੰਗ ਦੀ ਟੀ-ਸ਼ਰਟ, ਗਰੇਅ ਅਤੇ ਕਾਲੇ ਰੰਗ ਦਾ ਲੋਅਰ ਅਤੇ ਨੀਲੇ ਰੰਗ ਦੀ ਚੱਪਲ ਪਾਈ ਹੋਈ ਹੈ। ਰਾਜੇਸ਼ ਕੁਮਾਰ ਨੇ ਕਿਹਾ ਕਿ ਇਸ ਵਿਅਕਤੀ ਨੂੰ ਸ਼ਨਾਖਤ ਲਈ ਰੱਖਿਆ ਗਿਆ ਹੈ। 
ਫੋਟੋ ਨੰਬਰ : 5 ਪੀਏਟੀ 36
ਅਣਪਛਾਤੇ ਵਿਅਕਤੀ ਦੀ ਲਾਸ਼। (ਸੁਖਵਿੰਦਰ)