ਨਿਸ਼ਾਨ ਸਾਹਿਬ ਦੇ ਥੜਾ ਸਹਿਬ ਦੀ ਕਾਰਸੇਵਾ ਕਰਾਈ ਆਰੰਭ

05/26/2018 4:51:15 PM

ਬੀੜ ਸਾਹਿਬ ,(ਨਰਿੰਦਰ,ਬਖਤਾਵਰ, ਰਾਜਿੰਦਰ)— ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਅਤੇ ਮੈਨੇਜਰ ਜੱਥੇਦਾਰ ਜਗਜੀਤ ਸਿੰਘ ਸਾਂਘਣਾ ਦੇ ਸਹਿਯੋਗ ਨਾਲ ਕਾਰਸੇਵਾ ਡੇਰਾ ਸ੍ਰੀ ਗੋਇੰਦਵਾਲ ਸਹਿਬ ਦੇ ਮੁੱਖ ਸੇਵਾਦਾਰ ਬਾਬਾ ਸ਼ਬੇਗ ਸਿੰਘ ਵੱਲੋਂ ਅੱਜ ਗੁਰਦੁਆਰਾ ਬੀੜ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਦੇ ਥੜਾ ਸਾਹਿਬ ਦੇ ਨਿਰਮਾਣ ਦੀ ਕਾਰਸੇਵਾ ਦੇ ਕਾਰਜ ਆਰੰਭ ਕਰਾਏ ਗਏ। ਕਾਰਸੇਵਾ ਦੀ ਆਰੰਭਤਾ ਮੌਕੇ ਕਾਰਸੇਵਾ ਵਾਲੇ ਬਾਬਾ ਸ਼ਬੇਗ ਸਿੰਘ ਜੀ, ਮੈਂਬਰ ਅੰਤਰਿੰਗ ਕਮੇਟੀ ਜੱਥੇਦਾਰ ਗੁਰਤੇਜ ਸਿੰਘ ਢੱਡੇ, ਐੱਸ.ਜੀ.ਪੀ.ਸੀ. ਮੈਂਬਰ ਭਾਈ ਮਨਜੀਤ ਸਿੰਘ, ਮੀਤ ਸਕੱਤਰ ਐੱਸ.ਜੀ.ਪੀ.ਸੀ. ਸਕੱਤਰ ਸਿੰਘ, ਇੰਚਾਰਜ 85 ਐੱਸ.ਜੀ.ਪੀ.ਸੀ. ਗੁਰਚਰਨ ਸਿੰਘ ਕੁਹਾਲਾ, ਮੈਨੇਜਰ ਜਗਜੀਤ ਸਿੰਘ ਸਾਂਘਣਾ, ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਜਾਣਕਾਰੀ ਦਿੰਦਿਆਂ ਬਾਬਾ ਸ਼ਬੇਗ ਸਿੰਘ ਨੇ ਦੱਸਿਆ ਕਿ ਇਸ ਥੜਾ ਸਾਹਿਬ ਨੂੰ ਆਧੂਨਿਕ ਚਿੱਟੇ ਮਾਰਬਲ ਨਾਲ ਤਿਆਰ ਕਰਾਇਆ ਜਾ ਰਿਹਾ ਹੈ, ਜਿਸ 'ਤੇ ਸੁੰਦਰ ਮੀਨਾਕਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਥੜਾ ਸਾਹਿਬ ਦੇ ਨਿਰਮਾਣ ਕਾਰਜਾਂ 'ਤੇ ਕਰੀਬ ਸਵਾ 5 ਕਰੋੜ ਰੁਪਏ ਸੰਗਤ ਦੇ ਸਹਿਯੋਗ ਨਾਲ ਖਰਚ ਕੀਤੇ ਜਾਣਗੇ। ਬਾਬਾ ਸ਼ਬੇਗ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਪੱਥਰ ਲਾਉਣ ਦੇ ਨਾਲ ਸਰੋਵਰ ਕਿਨਾਰੇ ਬਰਾਂਡਿਆਂ 'ਚ ਪੱਥਰ ਲਾਇਆ ਜਾ ਰਿਹਾ ਹੈ। ਸ੍ਰੀ ਅਖੰਡ ਪਾਠ ਸਾਹਿਬ ਦੇ ਕਮਰੇ ਤਿਆਰ ਕਰਾਏ ਜਾ ਰਹੇ ਹਨ, ਲੰਗਰਹਾਲ ਦੀ ਦੂਜੀ ਮੰਜਿਲ ਦੇ ਨਿਰਮਾਣ ਦਾ ਕੰਮ ਅਤੇ ਮਿੱਸੇ ਪ੍ਰਸਾਦਿਆਂ ਅਤੇ ਕੜਾਹ ਪ੍ਰਸਾਦਿ ਨੂੰ ਭੋਗ ਲਾਉਣ ਵਾਲੇ ਕਾਂਊਟਰ ਵੀ ਤਿਆਰ ਕੀਤੇ ਜਾ ਰਹੇ ਹਨ। ਬਾਬਾ ਸ਼ਬੇਗ ਸਿੰਘ ਨੇ ਗੁ. ਬੀੜ ਸਹਿਬ ਵਿਖੇ ਚੱਲ ਰਹੀਆਂ ਸੇਵਾਵਾਂ 'ਚ ਸੰਗਤਾਂ ਨੂੰ ਵੱਧ ਚੜ• ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਮੌਕੇ ਮੀਤ ਮੈਨੇਜਰ ਅੰਗਰੇਜ ਸਿੰਘ, ਜਥੇਦਾਰ ਅਮਰੀਕ ਸਿੰਘ, ਜਥੇਦਾਰ ਬਾਬਾ ਰੂਪ ਸਿੰਘ, ਜਥੇਦਾਰ ਬਾਬਾ ਰਾਜਪਾਲ ਸਿੰਘ, ਬਾਬਾ ਅਮਰ ਸਿੰਘ, ਬਾਬਾ ਬਲਦੇਵ ਸਿੰਘ ਮਕਰਾਨੇ ਵਾਲੇ, ਸਵਰਨ ਸਿੰਘ ਨੰਬਰਦਾਰ, ਸੁੱਖਾ ਸਿੰਘ ਐਮਾਂ, ਦਿਲਬਾਗ ਸਿੰਘ ਝਬਾਲ, ਗੁਰਜੀਤ ਸਿੰਘ, ਬਲਵੰਤ ਸਿੰਘ ਭੂਰਾ, ਫੋਰਮੈਨ ਅਨੋਖ ਸਿੰਘ, ਬਾਬਾ ਗੁਰਮੇਜ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।