ਕੈਵਿਨ ਸ਼ੌਰਟ ਹੋਣਗੇ ਨਿਊਜ਼ੀਲੈਂਡ ਦੇ ਨਵੇਂ ''ਡਿਫੈਂਸ ਫੋਰਸ'' ਮੁਖੀ

Thursday, May 24, 2018 - 01:11 AM (IST)

ਆਕਲੈਂਡ—ਨਿਊਜ਼ੀਲੈਂਡ ਦੇ ਰੱਖਿਆ ਮੰਤਰੀ ਸ੍ਰੀ ਰੌਨ ਮਾਰਕ ਨੇ ਦੇਸ਼ ਦੇ ਅਗਲੇ 'ਡਿਫੈਂਸ ਫੋਰਸ' ਮੁੱਖੀ ਵਜੋਂ ਮੌਜੂਦਾ ਏਅਰ ਵਾਈਸ ਮਾਰਸ਼ਨ ਸ੍ਰੀ ਕੈਵਿਨ ਸ਼ੌਰਟ ਦੇ ਨਾਂ ਨੂੰ ਮੰਨਜ਼ੂਰੀ ਦੇ ਦਿੱਤੀ ਹੈ। ਪਹਿਲੀ ਜੁਲਾਈ 2018 ਤੋਂ ਉਹ ਇਹ ਅਹੁਦਾ ਸੰਭਾਲ ਲੈਣਗੇ। ਇਹ ਚੋਣ ਪ੍ਰਕਿਰਿਆ ਕਾਫੀ ਲੰਬੀ ਹੁੰਦੀ ਹੈ ਅਤੇ ਕੈਬਨਿਟ ਦੀ ਸਿਫਾਰਸ਼ ਮੁਤਾਬਕ ਹੀ ਫੈਸਲਾ ਲਿਆ ਜਾਂਦਾ ਹੈ। ਨਵਾਂ ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਹੋਰ ਪ੍ਰੋਮੋਸ਼ਨ 'ਏਅਰ ਮਾਰਸ਼ਨ' ਵਜੋਂ ਦਿੱਤੀ ਜਾਵੇਗੀ। ਸ਼ਾਰਟ ਦਾ ਡਿਫੈਂਸ ਫੋਰਸ ਨਾਲ ਲੰਬਾ ਇਤਿਹਾਸ ਹੈ। ਉਹ 1976 'ਚ ਭਰਤੀ ਹੋਏ ਸਨ। ਉਹ ਅਫਗਾਨਿਸਤਾਨ ਦੇ 'ਚ ਵੀ ਕਮਾਂਡ ਕਰ ਚੁੱਕੇ ਹਨ ਅਤੇ ਹੋਰ ਬਹੁਤ ਸਾਰੇ ਉਚ ਅਹੁਦਿਆਂ ਦੇ ਉੱਤੇ ਤਾਇਨਾਤ ਰਹੇ ਹਨ। ਇਸ ਵੇਲੇ ਦੇਸ਼ ਦੇ ਮੌਜੂਦਾ ਡਿਫੈਂਸ ਮੁਖੀ ਲੈਫਟੀਨੈਂਟ ਜਨਰਲ ਟਿਮ ਕੀਟਿੰਗ ਹਨ।

ਉਹ ਇਸ ਸਾਲ ਦੇ ਸ਼ੁਰੂ 'ਚ ਇੰਡੀਆ ਵੀ ਗਏ ਆਏ ਸਨ ਅਤੇ ਇਥੇ ਉਨ੍ਹਾਂ ਦੇਸ਼ ਦੀ ਰੱਖਿਆ ਮੰਤਰੀ ਸ਼੍ਰੀਮੀਤ ਸੀਥਾਰਮਨ ਦੇ ਨਾਲ-ਨਾਲ ਮਿਲਟਰੀ ਅਫਸਰਾਂ ਨਾਲ ਵੀ ਗੱਲਬਾਤ ਕੀਤੀ ਸੀ। ਆਪਣੀ ਭਾਰਤ ਯਾਤਰਾ ਦੌਰਾਨ ਉਹ ਏਅਰ ਫੋਰਸ ਬੇਸ ਅਤੇ ਨੇਵਲ ਬੇਸ ਉੱਤੇ ਵੀ ਗਏ ਸਨ। ਨਿਊਜ਼ੀਲੈਂਡ ਦੀਆਂ ਫੌਜਾਂ ਨੇ ਭਾਰਤ ਵੱਲੋਂ ਕੀਤੇ ਗਏ ਇੰਟਰਨੈਸ਼ਨਲ ਫਲੀਟ ਰਿਵਿਊ ਫਰਵਰੀ 2016 'ਚ ਭਾਗ ਲਿਆ ਸੀ ਅਤੇ ਇੰਡੀਆ ਤੋਂ ਇਕ ਵਿਸ਼ੇਸ਼ ਸਮੁੰਦਰੀ ਬੇੜਾ 'ਸੁਮਿਤਰਾ' ਵੀ ਨਵੰਬਰ 2016 'ਚ ਆਕਲੈਂਡ ਬੰਦਰਗਾਹ ਉੱਤੇ ਆਇਆ ਸੀ। ਨਿਊਜ਼ੀਲੈਂਡ ਫੌਜ 'ਚ ਭਾਰਤੀ ਜਵਾਨ ਤੇ ਮਹਿਲਾਵਾਂ ਇਸ ਵੇਲੇ ਨਿਊਜ਼ੀਲੈਂਡ ਫੌਜ 'ਚ ਕਈ ਭਾਰਤੀ ਨੌਜਵਾਨ ਮੁੰਡੇ-ਕੁੜੀਆਂ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਮਾਣ ਵਾਲੀ ਗੱਲ ਇਹ ਹੈ ਕਿ ਤਿੰਨ ਦਸਤਾਰਧਾਰੀ ਸਿੱਖ ਨੌਜਵਾਨ ਵੀ ਇਥੇ ਆਪਣੀਆਂ ਸੇਵਾ ਦੇ ਰਹੇ ਹਨ।


Related News