ਰਾਸ਼ਟਰੀ ਵਾਲੀਬਾਲ ਖਿਡਾਰੀ ਰੋਮਿਤ ਬੁਨਕੀ ਦਾ ਦਿਹਾਂਤ

05/26/2018 7:26:11 PM

ਸੂਰਤ : ਗੁਜਰਾਤ 'ਚ ਸੂਰਤ ਸ਼ਹਿਰ ਦੇ ਅਠਵਾ ਖੇਤਰ ਦੇ ਇਕ ਹਸਪਤਾਲ 'ਚ ਗੁਜਰਾਤ ਦੇ ਰਾਸ਼ਟਰੀ ਵਾਲੀਬਾਲ ਦੇ ਖਿਡਾਰੀ ਰੋਮਿਤ ਬੁਨਕੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਬੁਨਕੀ ਦੀ ਭੈਣ ਦੇ ਪਤੀ ਨੇ ਕਿਰੀਟ ਭਾਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਰੋਮਿਤ ਬੁਨਕੀ ਨੂੰ 3 ਦਿਨ ਪਹਿਲਾਂ ਬੁਖਾਰ ਦੀ ਵਜ੍ਹਾ ਕਰਕੇ ਨਿਜੀ ਹਸਪਤਾਲ ਦਾਖਲ ਕਰਾਇਆ ਗਿਆ ਸੀ। ਜਿਥੇ ਸਵੇਰੇ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ। 26 ਸਾਲਾਂ ਬੁਨਕੀ ਸਗਰਾਮਪੁਰਾ ਦੀ ਦੇਸਾਈ ਦੀ ਸ਼ੇਰੀ 'ਚ ਰਹਿੰਦੇ ਸੀ। ਉਨ੍ਹਾਂ ਦਾ ਵਿਆਹ 25 ਦਿਨ ਪਹਿਲਾਂ 30 ਅਪ੍ਰੈਲ ਨੂੰ ਹੀ ਹੋਇਆ ਸੀ। ਉਹ 17 ਮਈ ਨੂੰ ਗੋਧਰਾ 'ਚ ਇਕ ਰਾਸ਼ਟਰੀ ਵਾਲੀਬਾਲ ਕੈਂਪ 'ਚ ਹਿੱਸਾ ਲੈਣ ਗਏ ਸੀ ਜਿਥੇ ਉਨ੍ਹਾਂ ਨੂੰ ਅਚਾਨਕ ਬੁਖਾਰ ਹੋਣ ਕਾਰਨ ਸੂਰਤ ਲਿਆਇਆ ਗਿਆ ਸੀ। ਕਿਰੀਟ ਭਾਈ ਨੇ ਦੱਸਿਆ ਕਿ ਹਸਪਤਾਲ 'ਚ ਡਾਕਟਰਾਂ ਦੀ ਲਾਪਰਵਾਹੀ ਨਾਲ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਕਿਹਾ ਕਿ ਡਾਕਟਰਾਂ ਖਿਲਾਫ ਉਹ ਮਾਮਲਾ ਦਰਜ ਕਰਾਉਣਗੇ।