ਮਾਝੇ ''ਚ ਆਉਣ ਵਾਲੇ ਹਰ ਵਾਹਨ ਦੀ ਹੋਵੇਗੀ ਜਾਂਚ

05/22/2018 10:56:06 AM

ਅੰਮ੍ਰਿਤਸਰ (ਸੰਜੀਵ) : ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਮਾਝੇ ਵਿਚ ਆਉਣ ਵਾਲੇ ਹਰ ਵਾਹਨ ਦੀ ਜਾਂਚ ਲਈ ਬਿਆਸ ਪੁਲ 'ਤੇ ਇਕ ਸਪੈਸ਼ਲ ਨਾਕਾ ਲਾਇਆ ਹੈ, ਜਿਸ ਦਾ ਉਦਘਾਟਨ ਅੱਜ ਡੀ. ਜੀ. ਪੀ. ਹਰਦੀਪ ਸਿੰਘ ਢਿੱਲੋਂ ਨੇ ਕੀਤਾ। 
ਇਸ ਮੌਕੇ ਆਈ. ਜੀ. ਬਾਰਡਰ ਰੇਂਜ ਐੱਸ. ਪੀ. ਐੱਸ. ਪਰਮਾਰ ਅਤੇ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਵੀ ਸਨ। ਉਨ੍ਹਾਂ ਦੱਸਿਆ ਕਿ ਮਾਝੇ ਵਿਚ ਦਾਖਲ ਹੋਣ ਵਾਲੇ ਸ਼ੱਕੀ ਵਾਹਨਾਂ ਦੀ ਜਾਂਚ ਲਈ ਜਿਥੇ ਸਥਾਈ ਰੂਪ 'ਚ ਨਾਕਾ ਬਣਾਇਆ ਗਿਆ ਹੈ ਉਥੇ ਰਾਊਂਡ-ਦ-ਕਲਾਕ ਸਪੈਸ਼ਲ ਫੋਰਸ ਤਾਇਨਾਤ ਕੀਤੀ ਜਾਵੇਗੀ ਜੋ ਦਿਹਾਤੀ ਖੇਤਰ ਤੋਂ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਨੂੰ ਜਾਣ ਵਾਲੇ ਹਰ ਵਾਹਨ ਦੀ ਬਾਰੀਕੀ ਨਾਲ ਜਾਂਚ ਕਰੇਗੀ।