ਮੁਸ਼ੱਰਫ ਨੇ ਟੀਟੀਪੀ ਮੁਖੀ ਦੇ ਬਦਲੇ ਵਿਚ ਅਫਰੀਦੀ ਨੂੰ ਰਿਹਾਅ ਕਰਨ ਦਾ ਦਿੱਤਾ ਸੁਝਾਅ

05/26/2018 7:28:33 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਕਿਹਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ ਤਾਂ ਉਹ ਅਮਰੀਕਾ ਦੇ ਨਾਲ ਇਸ ਹੱਥ ਦੇਣ ਅਤੇ ਉਸ ਹੱਥ ਲੈਣ ਸਮਝੌਤੇ ਦੇ ਤਹਿਤ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ (ਟੀਟੀਪੀ) ਮੁਖੀ ਮੁੱਲਾ ਫਜ਼ਲਉੱਲਾ ਦੇ ਬਦਲੇ ਵਿਚ ਸਜ਼ਾਯਾਫਤਾ ਡਾ. ਸ਼ਕੀਲ ਅਫਰੀਦੀ ਨੂੰ ਰਿਹਾਅ ਕਰ ਦਿੰਦੇ। ਸ਼ਕੀਲ ਹੀ ਉਹ ਸ਼ਖ਼ਸ ਹੈ, ਜਿਨ੍ਹਾਂ ਨੇ ਕੌਮਾਂਤਰੀ ਅੱਤਵਾਦੀ ਓਸਾਮਾ ਬਿਨ ਲਾਦੇਨ ਦਾ ਪਤਾ ਲਗਾਉਣ ਵਿਚ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਦੀ ਮਦਦ ਕੀਤੀ ਸੀ। ਲਾਦੇਨ ਦੇ ਦੋ ਮਈ 2011 ਵਿਚ ਪਾਕਿਸਤਾਨ ਦੇ ਐਬਟਾਬਾਦ ਵਿਚ ਅਮਰੀਕੀ ਫੌਜੀਆਂ ਦੀ ਕਾਰਵਾਈ ਵਿਚ ਮਾਰੇ ਜਾਣ ਤੋਂ ਬਾਅਦ ਅਫਰੀਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਅਮਰੀਕਾ ਪਾਕਿਸਤਾਨ ਤੋਂ ਅਫਰੀਦੀ ਨੂੰ ਰਿਹਾਅ ਕਰਨ ਲਈ ਕਹਿ ਰਿਹਾ ਹੈ। ਡਾਨ ਦੀ ਰਿਪੋਰਟ ਮੁਤਾਬਕ ਮੁਸ਼ੱਰਫ (74) ਨੇ ਵਾਇਸ ਆਫ ਅਮਰੀਕਾ ਨੂੰ ਦਿੱਤੇ ਇਕ ਇੰਟਰਵਿਊ ਵਿਚ ਇਹ ਗੱਲ ਆਖੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇਕਰ ਉਹ ਇਸ ਸਮੇਂ ਰਾਸ਼ਟਰਪਤੀ ਹੁੰਦੇ ਤਾਂ ਕੀ ਉਹ ਅਫਰੀਦੀ ਨੂੰ ਰਿਹਾਅ ਕਰ ਦਿੰਦੇ ਤਾਂ ਰਿਟਾਇਰਡ ਜਨਰਲ ਨੇ ਕਿਹਾ ਦੇਖੋ ਹਾਂ ਇਕ ਸਮਝੌਤੇ ਦੇ ਨਾਲ। ਉਨ੍ਹਾਂ ਨੇ ਕਿਹਾ ਕਿ ਇਸ ਹੱਥ ਲਓ ਅਤੇ ਉਸ ਹੱਥ ਦਿਓ ਦੇ ਸਮਝੌਤੇ ਤਹਿਤ। ਹਾਂ ਯਕੀਨੀ ਤੌਰ ਉੱਤੇ ਇਸ ਨੂੰ ਸੁਲਝਾਇਆ ਨਾ ਜਾ ਸਕੇ। ਅਫਰੀਦੀ ਉੱਤੇ ਪਾਕਿਸਤਾਨ ਦੀ ਸਥਿਤੀ ਦਾ ਬਚਾਅ ਕਰਦੇ ਹੋਏ ਮੁਸ਼ੱਰਫ ਨੇ ਕਿਹਾ ਕਿ ਹਰੇਕ ਦੇਸ਼ ਨੂੰ ਆਪਣੇ ਹਿੱਤਾਂ ਮੁਤਾਬਕ ਨੀਤੀਆਂ ਬਣਾਉਣੀਆਂ ਪੈਂਦੀਆਂ ਹਨ। ਉਨ੍ਹਾਂ ਨੇ ਇਕ ਸੰਭਾਵਨਾ ਦੇ ਰੂਪ ਵਿਚ ਇਹ ਵੀ ਸੰਕੇਤ ਦਿੱਤਾ ਕਿ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ (ਟੀਟੀਪੀ) ਦੇ ਮੁਖੀ ਫਜ਼ਲਉੱਲਾ ਦੇ ਬਦਲੇ ਵਿਚ ਅਫਰੀਦੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ।